26“ਲੇਵੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਇਸਰਾਏਲੀਆਂ ਤੋਂ ਉਹ ਦਸਵੰਧ ਪ੍ਰਾਪਤ ਕਰੋ ਜੋ ਮੈਂ ਤੁਹਾਨੂੰ ਤੁਹਾਡੀ ਵਿਰਾਸਤ ਵਜੋਂ ਦਿੱਤਾ ਹੈ, ਤਾਂ ਤੁਸੀਂ ਵੀ ਉਸ ਦਸਵੰਧ ਦਾ ਦਸਵੰਧ ਯਾਹਵੇਹ ਨੂੰ ਭੇਟ ਕਰਕੇ ਚੜ੍ਹਾਓ।
27ਤੁਹਾਡੀ ਭੇਟ ਤੁਹਾਡੇ ਲਈ ਪਿੜ ਵਿੱਚੋਂ ਦਾਣੇ ਜਾਂ ਦਾਖ ਦੇ ਰਸ ਦੇ ਰੂਪ ਵਿੱਚ ਗਿਣੀ ਜਾਵੇਗੀ।
28ਇਸ ਤਰ੍ਹਾਂ ਤੁਸੀਂ ਇਸਰਾਏਲੀਆਂ ਤੋਂ ਪ੍ਰਾਪਤ ਕੀਤੇ ਸਾਰੇ ਦਸਵੰਧ ਵਿੱਚੋਂ ਵੀ ਯਾਹਵੇਹ ਨੂੰ ਭੇਟ ਕਰੋਗੇ। ਇਨ੍ਹਾਂ ਦਸਵੰਧ ਵਿੱਚੋਂ ਤੁਹਾਨੂੰ ਯਾਹਵੇਹ ਦਾ ਹਿੱਸਾ ਹਾਰੋਨ ਜਾਜਕ ਨੂੰ ਦੇਣਾ ਚਾਹੀਦਾ ਹੈ।
29ਤੁਹਾਨੂੰ ਯਾਹਵੇਹ ਦੇ ਭਾਗ ਵਜੋਂ ਸਭ ਤੋਂ ਉੱਤਮ ਅਤੇ ਪਵਿੱਤਰ ਹਿੱਸਾ ਪੇਸ਼ ਕਰਨਾ ਚਾਹੀਦਾ ਹੈ ਜੋ ਤੁਹਾਨੂੰ ਦਿੱਤਾ ਗਿਆ ਹੈ।’
30“ਲੇਵੀਆਂ ਨੂੰ ਆਖ, ‘ਜਦੋਂ ਤੁਸੀਂ ਸਭ ਤੋਂ ਵਧੀਆ ਹਿੱਸਾ ਪੇਸ਼ ਕਰਦੇ ਹੋ, ਤਾਂ ਇਹ ਹੋਵੇਗਾ। ਤੁਹਾਡੇ ਲਈ ਪਿੜ ਜਾਂ ਦਾਖ਼ਰਸ ਦੇ ਉਤਪਾਦ ਵਜੋਂ ਗਿਣਿਆ ਜਾਂਦਾ ਹੈ।