ਗਿਣਤੀ 18

ਉਹ ਤੁਹਾਡੇ ਲਈ ਜ਼ਿੰਮੇਵਾਰ ਹੋਣ ਅਤੇ ਤੰਬੂ ਦੇ ਸਾਰੇ ਕੰਮ ਕਰਨ ਪਰ ਉਹ ਪਵਿੱਤਰ ਸਥਾਨ ਜਾਂ ਜਗਵੇਦੀ ਦੇ ਨੇੜੇ ਨਾ ਜਾਣ, ਨਹੀਂ ਤਾਂ ਉਹ ਅਤੇ ਤੁਸੀਂ ਦੋਵੇਂ ਮਰ ਜਾਓਗੇ।

Numbers 18:3 (UKJV) And they shall keep your charge, and the charge of all the tabernacle: only they shall not come nigh the vessels of the sanctuary and the altar, that neither they, nor all of you also, die.

1ਯਾਹਵੇਹ ਨੇ ਹਾਰੋਨ ਨੂੰ ਕਿਹਾ, “ਤੇਰੇ ਪੁੱਤਰਾਂ ਅਤੇ ਤੇਰੇ ਪਰਿਵਾਰ ਨੂੰ ਪਵਿੱਤਰ ਅਸਥਾਨ ਨਾਲ ਸਬੰਧਤ ਅਪਰਾਧਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਅਤੇ ਤੇਰੀ ਜਾਜਕਾਈ ਦੀ ਬੁਰਾਈ ਦਾ ਭਾਰ ਵੀ ਤੇਰੇ ਨਾਲ, ਤੇਰੇ ਪੁੱਤਰਾਂ ਉੱਤੇ ਹੋਵੇਗਾ।

2ਜਦੋਂ ਤੁਸੀਂ ਅਤੇ ਤੁਹਾਡੇ ਪੁੱਤਰ ਨੇਮ ਦੇ ਤੰਬੂ ਦੇ ਸਾਹਮਣੇ ਸੇਵਾ ਕਰਦੇ ਹੋ ਤਾਂ ਆਪਣੇ ਪੁਰਖਿਆਂ ਦੇ ਗੋਤ ਵਿੱਚੋਂ ਆਪਣੇ ਸੰਗੀ ਲੇਵੀਆਂ ਨੂੰ ਲਿਆਓ ਅਤੇ ਤੁਹਾਡੀ ਸਹਾਇਤਾ ਕਰਨ।

3ਉਹ ਤੁਹਾਡੇ ਲਈ ਜ਼ਿੰਮੇਵਾਰ ਹੋਣ ਅਤੇ ਤੰਬੂ ਦੇ ਸਾਰੇ ਕੰਮ ਕਰਨ ਪਰ ਉਹ ਪਵਿੱਤਰ ਸਥਾਨ ਜਾਂ ਜਗਵੇਦੀ ਦੇ ਨੇੜੇ ਨਾ ਜਾਣ, ਨਹੀਂ ਤਾਂ ਉਹ ਅਤੇ ਤੁਸੀਂ ਦੋਵੇਂ ਮਰ ਜਾਓਗੇ।

4ਉਹ ਤੁਹਾਡੇ ਨਾਲ ਰਲ ਕੇ ਮੰਡਲੀ ਵਾਲੇ ਤੰਬੂ ਦੀ ਦੇਖਭਾਲ ਲਈ ਜ਼ਿੰਮੇਵਾਰ ਹੋਣਗੇ ਤੰਬੂ ਦੇ ਸਾਰੇ ਕੰਮ ਅਤੇ ਜਿੱਥੇ ਤੁਸੀਂ ਹੋ ਉੱਥੇ ਕੋਈ ਹੋਰ ਨਾ ਆਵੇ।

5“ਪਵਿੱਤਰ ਅਸਥਾਨ ਅਤੇ ਜਗਵੇਦੀ ਦੀ ਦੇਖਭਾਲ ਲਈ ਤੁਸੀਂ ਜ਼ਿੰਮੇਵਾਰ ਹੋ, ਤਾਂ ਜੋ ਮੇਰਾ ਕ੍ਰੋਧ ਇਸਰਾਏਲੀਆਂ ਉੱਤੇ ਦੁਬਾਰਾ ਨਾ ਆਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.