ਗਿਣਤੀ 18

ਯਾਹਵੇਹ ਨੇ ਹਾਰੋਨ ਨੂੰ ਕਿਹਾ, “ਤੇਰੇ ਪੁੱਤਰਾਂ ਅਤੇ ਤੇਰੇ ਪਰਿਵਾਰ ਨੂੰ ਪਵਿੱਤਰ ਅਸਥਾਨ ਨਾਲ ਸਬੰਧਤ ਅਪਰਾਧਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਅਤੇ ਤੇਰੀ ਜਾਜਕਾਈ ਦੀ ਬੁਰਾਈ ਦਾ ਭਾਰ ਵੀ ਤੇਰੇ ਨਾਲ, ਤੇਰੇ ਪੁੱਤਰਾਂ ਉੱਤੇ ਹੋਵੇਗਾ।

Numbers 18:1 (UKJV) And the LORD said unto Aaron, You and your sons and your father's house with you shall bear the iniquity of the sanctuary: and you and your sons with you shall bear the iniquity of your priesthood.

1ਯਾਹਵੇਹ ਨੇ ਹਾਰੋਨ ਨੂੰ ਕਿਹਾ, “ਤੇਰੇ ਪੁੱਤਰਾਂ ਅਤੇ ਤੇਰੇ ਪਰਿਵਾਰ ਨੂੰ ਪਵਿੱਤਰ ਅਸਥਾਨ ਨਾਲ ਸਬੰਧਤ ਅਪਰਾਧਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਅਤੇ ਤੇਰੀ ਜਾਜਕਾਈ ਦੀ ਬੁਰਾਈ ਦਾ ਭਾਰ ਵੀ ਤੇਰੇ ਨਾਲ, ਤੇਰੇ ਪੁੱਤਰਾਂ ਉੱਤੇ ਹੋਵੇਗਾ।

2ਜਦੋਂ ਤੁਸੀਂ ਅਤੇ ਤੁਹਾਡੇ ਪੁੱਤਰ ਨੇਮ ਦੇ ਤੰਬੂ ਦੇ ਸਾਹਮਣੇ ਸੇਵਾ ਕਰਦੇ ਹੋ ਤਾਂ ਆਪਣੇ ਪੁਰਖਿਆਂ ਦੇ ਗੋਤ ਵਿੱਚੋਂ ਆਪਣੇ ਸੰਗੀ ਲੇਵੀਆਂ ਨੂੰ ਲਿਆਓ ਅਤੇ ਤੁਹਾਡੀ ਸਹਾਇਤਾ ਕਰਨ।

3ਉਹ ਤੁਹਾਡੇ ਲਈ ਜ਼ਿੰਮੇਵਾਰ ਹੋਣ ਅਤੇ ਤੰਬੂ ਦੇ ਸਾਰੇ ਕੰਮ ਕਰਨ ਪਰ ਉਹ ਪਵਿੱਤਰ ਸਥਾਨ ਜਾਂ ਜਗਵੇਦੀ ਦੇ ਨੇੜੇ ਨਾ ਜਾਣ, ਨਹੀਂ ਤਾਂ ਉਹ ਅਤੇ ਤੁਸੀਂ ਦੋਵੇਂ ਮਰ ਜਾਓਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.