ਗਿਣਤੀ 18

“ਪਵਿੱਤਰ ਅਸਥਾਨ ਅਤੇ ਜਗਵੇਦੀ ਦੀ ਦੇਖਭਾਲ ਲਈ ਤੁਸੀਂ ਜ਼ਿੰਮੇਵਾਰ ਹੋ, ਤਾਂ ਜੋ ਮੇਰਾ ਕ੍ਰੋਧ ਇਸਰਾਏਲੀਆਂ ਉੱਤੇ ਦੁਬਾਰਾ ਨਾ ਆਵੇ।

Numbers 18:5 (UKJV) And all of you shall keep the charge of the sanctuary, and the charge of the altar: that there be no wrath any more upon the children of Israel.

3ਉਹ ਤੁਹਾਡੇ ਲਈ ਜ਼ਿੰਮੇਵਾਰ ਹੋਣ ਅਤੇ ਤੰਬੂ ਦੇ ਸਾਰੇ ਕੰਮ ਕਰਨ ਪਰ ਉਹ ਪਵਿੱਤਰ ਸਥਾਨ ਜਾਂ ਜਗਵੇਦੀ ਦੇ ਨੇੜੇ ਨਾ ਜਾਣ, ਨਹੀਂ ਤਾਂ ਉਹ ਅਤੇ ਤੁਸੀਂ ਦੋਵੇਂ ਮਰ ਜਾਓਗੇ।

4ਉਹ ਤੁਹਾਡੇ ਨਾਲ ਰਲ ਕੇ ਮੰਡਲੀ ਵਾਲੇ ਤੰਬੂ ਦੀ ਦੇਖਭਾਲ ਲਈ ਜ਼ਿੰਮੇਵਾਰ ਹੋਣਗੇ ਤੰਬੂ ਦੇ ਸਾਰੇ ਕੰਮ ਅਤੇ ਜਿੱਥੇ ਤੁਸੀਂ ਹੋ ਉੱਥੇ ਕੋਈ ਹੋਰ ਨਾ ਆਵੇ।

5“ਪਵਿੱਤਰ ਅਸਥਾਨ ਅਤੇ ਜਗਵੇਦੀ ਦੀ ਦੇਖਭਾਲ ਲਈ ਤੁਸੀਂ ਜ਼ਿੰਮੇਵਾਰ ਹੋ, ਤਾਂ ਜੋ ਮੇਰਾ ਕ੍ਰੋਧ ਇਸਰਾਏਲੀਆਂ ਉੱਤੇ ਦੁਬਾਰਾ ਨਾ ਆਵੇ।

6ਮੈਂ ਖੁਦ ਇਸਰਾਏਲੀਆਂ ਵਿੱਚੋਂ ਤੁਹਾਡੇ ਭਰਾਵਾਂ ਲੇਵੀਆਂ ਨੂੰ ਚੁਣਿਆ ਹੈ, ਉਹ ਤੁਹਾਡੇ ਲਈ ਤੋਹਫ਼ੇ ਹਨ। ਜੋ ਮੰਡਲੀ ਦੇ ਤੰਬੂ ਵਿੱਚ ਕੰਮ ਕਰਨ ਲਈ ਯਾਹਵੇਹ ਨੂੰ ਸੌਂਪੇ ਗਏ ਹਨ।

7ਪਰ ਸਿਰਫ ਤੂੰ ਅਤੇ ਤੁਹਾਡੇ ਪੁੱਤਰ ਹੀ ਜਗਵੇਦੀ ਅਤੇ ਪਰਦੇ ਦੇ ਅੰਦਰਲੀ ਹਰ ਚੀਜ਼ ਦੇ ਸੰਬੰਧ ਵਿੱਚ ਜਾਜਕ ਵਜੋਂ ਸੇਵਾ ਕਰ ਸਕਦੇ ਹੋ। ਮੈਂ ਤੁਹਾਨੂੰ ਜਾਜਕਾਈ ਦੀ ਸੇਵਾ ਦਾਤ ਵਜੋਂ ਦਿੱਤੀ ਹੈ, ਪਰ ਜੇ ਕੋਈ ਵੀ ਹੋਰ ਜੋ ਪਵਿੱਤਰ ਅਸਥਾਨ ਦੇ ਨੇੜੇ ਆਵੇ ਉਹ ਮਾਰਿਆ ਜਾਵੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.