5“ਪਵਿੱਤਰ ਅਸਥਾਨ ਅਤੇ ਜਗਵੇਦੀ ਦੀ ਦੇਖਭਾਲ ਲਈ ਤੁਸੀਂ ਜ਼ਿੰਮੇਵਾਰ ਹੋ, ਤਾਂ ਜੋ ਮੇਰਾ ਕ੍ਰੋਧ ਇਸਰਾਏਲੀਆਂ ਉੱਤੇ ਦੁਬਾਰਾ ਨਾ ਆਵੇ।
6ਮੈਂ ਖੁਦ ਇਸਰਾਏਲੀਆਂ ਵਿੱਚੋਂ ਤੁਹਾਡੇ ਭਰਾਵਾਂ ਲੇਵੀਆਂ ਨੂੰ ਚੁਣਿਆ ਹੈ, ਉਹ ਤੁਹਾਡੇ ਲਈ ਤੋਹਫ਼ੇ ਹਨ। ਜੋ ਮੰਡਲੀ ਦੇ ਤੰਬੂ ਵਿੱਚ ਕੰਮ ਕਰਨ ਲਈ ਯਾਹਵੇਹ ਨੂੰ ਸੌਂਪੇ ਗਏ ਹਨ।
7ਪਰ ਸਿਰਫ ਤੂੰ ਅਤੇ ਤੁਹਾਡੇ ਪੁੱਤਰ ਹੀ ਜਗਵੇਦੀ ਅਤੇ ਪਰਦੇ ਦੇ ਅੰਦਰਲੀ ਹਰ ਚੀਜ਼ ਦੇ ਸੰਬੰਧ ਵਿੱਚ ਜਾਜਕ ਵਜੋਂ ਸੇਵਾ ਕਰ ਸਕਦੇ ਹੋ। ਮੈਂ ਤੁਹਾਨੂੰ ਜਾਜਕਾਈ ਦੀ ਸੇਵਾ ਦਾਤ ਵਜੋਂ ਦਿੱਤੀ ਹੈ, ਪਰ ਜੇ ਕੋਈ ਵੀ ਹੋਰ ਜੋ ਪਵਿੱਤਰ ਅਸਥਾਨ ਦੇ ਨੇੜੇ ਆਵੇ ਉਹ ਮਾਰਿਆ ਜਾਵੇ।”
8ਤਦ ਯਾਹਵੇਹ ਨੇ ਹਾਰੋਨ ਨੂੰ ਆਖਿਆ, “ਮੈਂ ਖੁਦ ਤੈਨੂੰ ਮੇਰੇ ਲਈ ਭੇਟਾਂ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸਰਾਏਲ ਦੇ ਲੋਕ ਜੋ ਵੀ ਪਵਿੱਤਰ ਭੇਂਟਾਂ ਮੈਨੂੰ ਦਿੰਦੇ ਹਨ, ਮੈਂ ਤੁਹਾਨੂੰ ਅਤੇ ਤੁਹਾਡੇ ਪੁੱਤਰਾਂ ਨੂੰ ਤੁਹਾਡੇ ਹਿੱਸੇ ਵਜੋਂ ਦਿੰਦਾ ਹਾਂ।
9ਇਹ ਤੁਹਾਡੇ ਲਈ ਚੁਣਿਆ ਹੋਇਆ ਹਿੱਸਾ ਹੋਵੇਗਾ, ਜੋ ਸਭ ਤੋਂ ਪਵਿੱਤਰ ਭੇਟਾਂ ਦੀ ਅੱਗ ਤੋਂ ਰੱਖਿਆ ਜਾਂਦਾ ਹੈ। ਇਹ ਇਸਰਾਏਲ ਦੇ ਘਰਾਣੇ ਵੱਲੋਂ ਚੜ੍ਹਾਏ ਜਾਣ ਵਾਲੇ ਹਰੇਕ ਬਲੀਦਾਨ ਵਿੱਚੋਂ ਹਰ ਅਨਾਜ ਦੀ ਭੇਟ ਵਿੱਚੋਂ, ਹਰੇਕ ਪਾਪ ਦੀ ਭੇਟ ਵਿੱਚੋਂ ਹਰੇਕ ਦੋਸ਼ ਦੀ ਭੇਟ ਦਾ ਜੋ ਉਹ ਮੈਨੂੰ ਚੜ੍ਹਾਉਂਦੇ ਹਨ, ਤੁਹਾਡਾ ਹਿੱਸਾ ਹੋਵੇਗਾ ਨਾਲੇ ਤੁਹਾਡੇ ਲਈ ਅਤੇ ਤੁਹਾਡੇ ਪੁੱਤਰਾਂ ਲਈ ਵੀ ਪਵਿੱਤਰ ਤੋਹਫ਼ੇ ਹੋਣਗੇ।