ਗਿਣਤੀ 18

ਤਦ ਯਾਹਵੇਹ ਨੇ ਹਾਰੋਨ ਨੂੰ ਆਖਿਆ, “ਮੈਂ ਖੁਦ ਤੈਨੂੰ ਮੇਰੇ ਲਈ ਭੇਟਾਂ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸਰਾਏਲ ਦੇ ਲੋਕ ਜੋ ਵੀ ਪਵਿੱਤਰ ਭੇਂਟਾਂ ਮੈਨੂੰ ਦਿੰਦੇ ਹਨ, ਮੈਂ ਤੁਹਾਨੂੰ ਅਤੇ ਤੁਹਾਡੇ ਪੁੱਤਰਾਂ ਨੂੰ ਤੁਹਾਡੇ ਹਿੱਸੇ ਵਜੋਂ ਦਿੰਦਾ ਹਾਂ।

Numbers 18:8 (UKJV) And the LORD spoke unto Aaron, Behold, I also have given you the charge of mine heave offerings of all the hallowed things of the children of Israel; unto you have I given them by reason of the anointing, and to your sons, by an ordinance for ever.

6ਮੈਂ ਖੁਦ ਇਸਰਾਏਲੀਆਂ ਵਿੱਚੋਂ ਤੁਹਾਡੇ ਭਰਾਵਾਂ ਲੇਵੀਆਂ ਨੂੰ ਚੁਣਿਆ ਹੈ, ਉਹ ਤੁਹਾਡੇ ਲਈ ਤੋਹਫ਼ੇ ਹਨ। ਜੋ ਮੰਡਲੀ ਦੇ ਤੰਬੂ ਵਿੱਚ ਕੰਮ ਕਰਨ ਲਈ ਯਾਹਵੇਹ ਨੂੰ ਸੌਂਪੇ ਗਏ ਹਨ।

7ਪਰ ਸਿਰਫ ਤੂੰ ਅਤੇ ਤੁਹਾਡੇ ਪੁੱਤਰ ਹੀ ਜਗਵੇਦੀ ਅਤੇ ਪਰਦੇ ਦੇ ਅੰਦਰਲੀ ਹਰ ਚੀਜ਼ ਦੇ ਸੰਬੰਧ ਵਿੱਚ ਜਾਜਕ ਵਜੋਂ ਸੇਵਾ ਕਰ ਸਕਦੇ ਹੋ। ਮੈਂ ਤੁਹਾਨੂੰ ਜਾਜਕਾਈ ਦੀ ਸੇਵਾ ਦਾਤ ਵਜੋਂ ਦਿੱਤੀ ਹੈ, ਪਰ ਜੇ ਕੋਈ ਵੀ ਹੋਰ ਜੋ ਪਵਿੱਤਰ ਅਸਥਾਨ ਦੇ ਨੇੜੇ ਆਵੇ ਉਹ ਮਾਰਿਆ ਜਾਵੇ।”

8ਤਦ ਯਾਹਵੇਹ ਨੇ ਹਾਰੋਨ ਨੂੰ ਆਖਿਆ, “ਮੈਂ ਖੁਦ ਤੈਨੂੰ ਮੇਰੇ ਲਈ ਭੇਟਾਂ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸਰਾਏਲ ਦੇ ਲੋਕ ਜੋ ਵੀ ਪਵਿੱਤਰ ਭੇਂਟਾਂ ਮੈਨੂੰ ਦਿੰਦੇ ਹਨ, ਮੈਂ ਤੁਹਾਨੂੰ ਅਤੇ ਤੁਹਾਡੇ ਪੁੱਤਰਾਂ ਨੂੰ ਤੁਹਾਡੇ ਹਿੱਸੇ ਵਜੋਂ ਦਿੰਦਾ ਹਾਂ।

9ਇਹ ਤੁਹਾਡੇ ਲਈ ਚੁਣਿਆ ਹੋਇਆ ਹਿੱਸਾ ਹੋਵੇਗਾ, ਜੋ ਸਭ ਤੋਂ ਪਵਿੱਤਰ ਭੇਟਾਂ ਦੀ ਅੱਗ ਤੋਂ ਰੱਖਿਆ ਜਾਂਦਾ ਹੈ। ਇਹ ਇਸਰਾਏਲ ਦੇ ਘਰਾਣੇ ਵੱਲੋਂ ਚੜ੍ਹਾਏ ਜਾਣ ਵਾਲੇ ਹਰੇਕ ਬਲੀਦਾਨ ਵਿੱਚੋਂ ਹਰ ਅਨਾਜ ਦੀ ਭੇਟ ਵਿੱਚੋਂ, ਹਰੇਕ ਪਾਪ ਦੀ ਭੇਟ ਵਿੱਚੋਂ ਹਰੇਕ ਦੋਸ਼ ਦੀ ਭੇਟ ਦਾ ਜੋ ਉਹ ਮੈਨੂੰ ਚੜ੍ਹਾਉਂਦੇ ਹਨ, ਤੁਹਾਡਾ ਹਿੱਸਾ ਹੋਵੇਗਾ ਨਾਲੇ ਤੁਹਾਡੇ ਲਈ ਅਤੇ ਤੁਹਾਡੇ ਪੁੱਤਰਾਂ ਲਈ ਵੀ ਪਵਿੱਤਰ ਤੋਹਫ਼ੇ ਹੋਣਗੇ।

10ਇਸ ਨੂੰ ਅੱਤ ਪਵਿੱਤਰ ਸਮਝ ਕੇ ਖਾਓ ਸਗੋਂ ਹਰ ਮਰਦ ਇਸਨੂੰ ਖਾਵੇ, ਤੁਹਾਨੂੰ ਇਸ ਨੂੰ ਪਵਿੱਤਰ ਸਮਝਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.