9“ਜਿਹੜਾ ਮਨੁੱਖ ਸ਼ੁੱਧ ਹੈ, ਉਹ ਵੱਛੀ ਦੀ ਰਾਖ ਇਕੱਠੀ ਕਰੇ, ਅਤੇ ਡੇਰੇ ਦੇ ਬਾਹਰ ਇੱਕ ਸ਼ੁੱਧ ਸਥਾਨ ਤੇ ਰੱਖੇ, ਅਤੇ ਉਹ ਇਸਰਾਏਲੀਆਂ ਦੀ ਮੰਡਲੀ ਲਈ ਅਸ਼ੁੱਧਤਾਈ ਦੂਰ ਕਰਨ ਲਈ ਜਲ ਰੱਖਿਆ ਜਾਵੇ, ਉਹ ਪਾਪ ਦੀ ਭੇਟ ਹੈ।
10ਜਿਹੜਾ ਮਨੁੱਖ ਵੱਛੀ ਦੀ ਸੁਆਹ ਇਕੱਠੀ ਕਰਦਾ ਹੈ, ਉਹ ਵੀ ਆਪਣੇ ਕੱਪੜੇ ਧੋਵੇ ਅਤੇ ਉਹ ਵੀ ਸ਼ਾਮ ਤੱਕ ਅਸ਼ੁੱਧ ਰਹੇਗਾ। ਇਹ ਇਸਰਾਏਲੀਆਂ ਅਤੇ ਉਹਨਾਂ ਦੇ ਵਿਚਕਾਰ ਰਹਿਣ ਵਾਲੇ ਪਰਦੇਸੀਆਂ ਲਈ ਇੱਕ ਬਿਧੀ ਹੋਵੇਗੀ।
11“ਜੇ ਕੋਈ ਮਨੁੱਖ ਦੀ ਲਾਸ਼ ਨੂੰ ਛੂਹਦਾ ਹੈ, ਉਹ ਸੱਤ ਦਿਨਾਂ ਤੱਕ ਅਸ਼ੁੱਧ ਰਹੇਗਾ।
12ਉਹ ਤੀਸਰੇ ਦਿਨ ਅਤੇ ਸੱਤਵੇ ਦਿਨ ਆਪਣੇ ਆਪ ਨੂੰ ਉਸ ਪਾਣੀ ਨਾਲ ਸ਼ੁੱਧ ਕਰੇ ਤਾਂ ਉਸ ਸ਼ੁੱਧ ਹੋਵੇਗਾ ਪਰ ਜੇ ਉਹ ਤੀਸਰੇ ਦਿਨ ਜਾ ਸੱਤਵੇ ਦਿਨ ਆਪਣੇ ਆਪ ਨੂੰ ਸ਼ੁੱਧ ਨਾ ਕਰੇ ਤਾਂ ਵੀ ਉਹ ਸ਼ੁੱਧ ਨਹੀਂ ਹੋਵੇਗਾ।
13ਜੇਕਰ ਉਹ ਮਨੁੱਖ ਦੀ ਲਾਸ਼ ਨੂੰ ਛੂਹਣ ਤੋਂ ਬਾਅਦ ਆਪਣੇ ਆਪ ਨੂੰ ਸ਼ੁੱਧ ਕਰਨ ਵਿੱਚ ਅਸਫ਼ਲ ਰਹਿੰਦਾ ਹੈ, ਤਾਂ ਉਹ ਯਾਹਵੇਹ ਦੇ ਡੇਰੇ ਨੂੰ ਅਸ਼ੁੱਧ ਕਰਦਾ ਹੈ। ਉਹਨਾਂ ਨੂੰ ਇਸਰਾਏਲ ਤੋਂ ਵੱਖ ਕਰ ਦੇਣਾ ਚਾਹੀਦਾ ਹੈ ਕਿਉਂਕਿ ਸ਼ੁੱਧ ਕਰਨ ਦਾ ਪਾਣੀ ਉਹਨਾਂ ਉੱਤੇ ਨਹੀਂ ਛਿੜਕਿਆ ਗਿਆ, ਉਹ ਅਸ਼ੁੱਧ ਹਨ ਉਹਨਾਂ ਦੀ ਅਸ਼ੁੱਧਤਾ ਉਹਨਾਂ ਉੱਤੇ ਰਹਿੰਦੀ ਹੈ।