ਗਿਣਤੀ 19

“ਜਿਹੜਾ ਮਨੁੱਖ ਸ਼ੁੱਧ ਹੈ, ਉਹ ਵੱਛੀ ਦੀ ਰਾਖ ਇਕੱਠੀ ਕਰੇ, ਅਤੇ ਡੇਰੇ ਦੇ ਬਾਹਰ ਇੱਕ ਸ਼ੁੱਧ ਸਥਾਨ ਤੇ ਰੱਖੇ, ਅਤੇ ਉਹ ਇਸਰਾਏਲੀਆਂ ਦੀ ਮੰਡਲੀ ਲਈ ਅਸ਼ੁੱਧਤਾਈ ਦੂਰ ਕਰਨ ਲਈ ਜਲ ਰੱਖਿਆ ਜਾਵੇ, ਉਹ ਪਾਪ ਦੀ ਭੇਟ ਹੈ।

Numbers 19:9 (UKJV) And a man that is clean shall gather up the ashes of the heifer, and lay them up without the camp in a clean place, and it shall be kept for the congregation of the children of Israel for a water of separation: it is a purification for sin.

7ਉਸ ਤੋਂ ਬਾਅਦ ਜਾਜਕ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਇਸ਼ਨਾਨ ਕਰੇ। ਫਿਰ ਉਹ ਡੇਰੇ ਵਿੱਚ ਆਵੇ, ਪਰ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

8ਜਿਹੜਾ ਮਨੁੱਖ ਇਸ ਨੂੰ ਸਾੜਦਾ ਹੈ ਉਹ ਵੀ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਇਸ਼ਨਾਨ ਕਰੇ ਅਤੇ ਉਹ ਵੀ ਸ਼ਾਮ ਤੱਕ ਅਸ਼ੁੱਧ ਰਹੇਗਾ।

9“ਜਿਹੜਾ ਮਨੁੱਖ ਸ਼ੁੱਧ ਹੈ, ਉਹ ਵੱਛੀ ਦੀ ਰਾਖ ਇਕੱਠੀ ਕਰੇ, ਅਤੇ ਡੇਰੇ ਦੇ ਬਾਹਰ ਇੱਕ ਸ਼ੁੱਧ ਸਥਾਨ ਤੇ ਰੱਖੇ, ਅਤੇ ਉਹ ਇਸਰਾਏਲੀਆਂ ਦੀ ਮੰਡਲੀ ਲਈ ਅਸ਼ੁੱਧਤਾਈ ਦੂਰ ਕਰਨ ਲਈ ਜਲ ਰੱਖਿਆ ਜਾਵੇ, ਉਹ ਪਾਪ ਦੀ ਭੇਟ ਹੈ।

10ਜਿਹੜਾ ਮਨੁੱਖ ਵੱਛੀ ਦੀ ਸੁਆਹ ਇਕੱਠੀ ਕਰਦਾ ਹੈ, ਉਹ ਵੀ ਆਪਣੇ ਕੱਪੜੇ ਧੋਵੇ ਅਤੇ ਉਹ ਵੀ ਸ਼ਾਮ ਤੱਕ ਅਸ਼ੁੱਧ ਰਹੇਗਾ। ਇਹ ਇਸਰਾਏਲੀਆਂ ਅਤੇ ਉਹਨਾਂ ਦੇ ਵਿਚਕਾਰ ਰਹਿਣ ਵਾਲੇ ਪਰਦੇਸੀਆਂ ਲਈ ਇੱਕ ਬਿਧੀ ਹੋਵੇਗੀ।

11“ਜੇ ਕੋਈ ਮਨੁੱਖ ਦੀ ਲਾਸ਼ ਨੂੰ ਛੂਹਦਾ ਹੈ, ਉਹ ਸੱਤ ਦਿਨਾਂ ਤੱਕ ਅਸ਼ੁੱਧ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.