ਗਿਣਤੀ 19

ਜਿਹੜਾ ਮਨੁੱਖ ਵੱਛੀ ਦੀ ਸੁਆਹ ਇਕੱਠੀ ਕਰਦਾ ਹੈ, ਉਹ ਵੀ ਆਪਣੇ ਕੱਪੜੇ ਧੋਵੇ ਅਤੇ ਉਹ ਵੀ ਸ਼ਾਮ ਤੱਕ ਅਸ਼ੁੱਧ ਰਹੇਗਾ। ਇਹ ਇਸਰਾਏਲੀਆਂ ਅਤੇ ਉਹਨਾਂ ਦੇ ਵਿਚਕਾਰ ਰਹਿਣ ਵਾਲੇ ਪਰਦੇਸੀਆਂ ਲਈ ਇੱਕ ਬਿਧੀ ਹੋਵੇਗੀ।

Numbers 19:10 (UKJV) And he that gathers the ashes of the heifer shall wash his clothes, and be unclean until the even: and it shall be unto the children of Israel, and unto the stranger that sojourns among them, for a statute for ever.

8ਜਿਹੜਾ ਮਨੁੱਖ ਇਸ ਨੂੰ ਸਾੜਦਾ ਹੈ ਉਹ ਵੀ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਇਸ਼ਨਾਨ ਕਰੇ ਅਤੇ ਉਹ ਵੀ ਸ਼ਾਮ ਤੱਕ ਅਸ਼ੁੱਧ ਰਹੇਗਾ।

9“ਜਿਹੜਾ ਮਨੁੱਖ ਸ਼ੁੱਧ ਹੈ, ਉਹ ਵੱਛੀ ਦੀ ਰਾਖ ਇਕੱਠੀ ਕਰੇ, ਅਤੇ ਡੇਰੇ ਦੇ ਬਾਹਰ ਇੱਕ ਸ਼ੁੱਧ ਸਥਾਨ ਤੇ ਰੱਖੇ, ਅਤੇ ਉਹ ਇਸਰਾਏਲੀਆਂ ਦੀ ਮੰਡਲੀ ਲਈ ਅਸ਼ੁੱਧਤਾਈ ਦੂਰ ਕਰਨ ਲਈ ਜਲ ਰੱਖਿਆ ਜਾਵੇ, ਉਹ ਪਾਪ ਦੀ ਭੇਟ ਹੈ।

10ਜਿਹੜਾ ਮਨੁੱਖ ਵੱਛੀ ਦੀ ਸੁਆਹ ਇਕੱਠੀ ਕਰਦਾ ਹੈ, ਉਹ ਵੀ ਆਪਣੇ ਕੱਪੜੇ ਧੋਵੇ ਅਤੇ ਉਹ ਵੀ ਸ਼ਾਮ ਤੱਕ ਅਸ਼ੁੱਧ ਰਹੇਗਾ। ਇਹ ਇਸਰਾਏਲੀਆਂ ਅਤੇ ਉਹਨਾਂ ਦੇ ਵਿਚਕਾਰ ਰਹਿਣ ਵਾਲੇ ਪਰਦੇਸੀਆਂ ਲਈ ਇੱਕ ਬਿਧੀ ਹੋਵੇਗੀ।

11“ਜੇ ਕੋਈ ਮਨੁੱਖ ਦੀ ਲਾਸ਼ ਨੂੰ ਛੂਹਦਾ ਹੈ, ਉਹ ਸੱਤ ਦਿਨਾਂ ਤੱਕ ਅਸ਼ੁੱਧ ਰਹੇਗਾ।

12ਉਹ ਤੀਸਰੇ ਦਿਨ ਅਤੇ ਸੱਤਵੇ ਦਿਨ ਆਪਣੇ ਆਪ ਨੂੰ ਉਸ ਪਾਣੀ ਨਾਲ ਸ਼ੁੱਧ ਕਰੇ ਤਾਂ ਉਸ ਸ਼ੁੱਧ ਹੋਵੇਗਾ ਪਰ ਜੇ ਉਹ ਤੀਸਰੇ ਦਿਨ ਜਾ ਸੱਤਵੇ ਦਿਨ ਆਪਣੇ ਆਪ ਨੂੰ ਸ਼ੁੱਧ ਨਾ ਕਰੇ ਤਾਂ ਵੀ ਉਹ ਸ਼ੁੱਧ ਨਹੀਂ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.