28ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 41,500 ਸਨ।
29ਇਸ ਤੋਂ ਅੱਗੇ ਨਫ਼ਤਾਲੀ ਦਾ ਗੋਤ ਹੋਵੇਗੀ, ਨਫ਼ਤਾਲੀ ਦੇ ਲੋਕਾਂ ਦਾ ਆਗੂ ਏਨਾਨ ਦਾ ਪੁੱਤਰ ਅਹੀਰਾ ਹੈ।
30ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 53,400 ਸਨ।
31ਦਾਨ ਦੇ ਡੇਰੇ ਦੇ ਗਿਣੇ ਹੋਏ ਲੋਕ 1,57,600 ਸਨ। ਉਸ ਸਭ ਤੋਂ ਪਿੱਛੇ ਆਪਣੇ ਝੰਡਿਆਂ ਦੇ ਨਾਲ ਕੂਚ ਕਰਨ।
32ਇਹ ਇਸਰਾਏਲੀ ਹਨ, ਜੋ ਉਹਨਾਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ ਹਨ। ਡੇਰਿਆਂ ਦੇ ਸਾਰੇ ਆਦਮੀ, ਉਹਨਾਂ ਦੇ ਭਾਗਾਂ ਅਨੁਸਾਰ ਸਾਰੀ ਗਿਣਤੀ, 6,03,550 ਸੀ।