ਗਿਣਤੀ 20

ਪਹਿਲੇ ਮਹੀਨੇ ਵਿੱਚ ਇਸਰਾਏਲ ਦੀ ਸਾਰੀ ਮੰਡਲੀ ਜ਼ੀਨ ਦੇ ਉਜਾੜ ਵਿੱਚ ਪਹੁੰਚੀ ਅਤੇ ਕਾਦੇਸ਼ ਵਿੱਚ ਠਹਿਰੀ। ਉੱਥੇ ਮਰਿਯਮ ਦੀ ਮੌਤ ਹੋ ਗਈ ਅਤੇ ਉਸਨੂੰ ਦਫ਼ਨਾਇਆ ਗਿਆ।

Numbers 20:1 (UKJV) Then came the children of Israel, even the whole congregation, into the desert of Zin in the first month: and the people abode in Kadesh; and Miriam died there, and was buried there.

1ਪਹਿਲੇ ਮਹੀਨੇ ਵਿੱਚ ਇਸਰਾਏਲ ਦੀ ਸਾਰੀ ਮੰਡਲੀ ਜ਼ੀਨ ਦੇ ਉਜਾੜ ਵਿੱਚ ਪਹੁੰਚੀ ਅਤੇ ਕਾਦੇਸ਼ ਵਿੱਚ ਠਹਿਰੀ। ਉੱਥੇ ਮਰਿਯਮ ਦੀ ਮੌਤ ਹੋ ਗਈ ਅਤੇ ਉਸਨੂੰ ਦਫ਼ਨਾਇਆ ਗਿਆ।

2ਹੁਣ ਲੋਕਾਂ ਲਈ ਪਾਣੀ ਨਹੀਂ ਸੀ ਅਤੇ ਲੋਕ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਇਕੱਠੇ ਹੋਏ।

3ਉਹਨਾਂ ਨੇ ਮੋਸ਼ੇਹ ਨਾਲ ਝਗੜਾ ਕੀਤਾ ਅਤੇ ਕਿਹਾ, “ਕਾਸ਼ ਅਸੀਂ ਉਦੋਂ ਹੀ ਮਰ ਜਾਂਦੇ, ਜਦੋਂ ਸਾਡੇ ਭਰਾਵਾਂ ਨੇ ਯਾਹਵੇਹ ਦੇ ਅੱਗੇ ਪ੍ਰਾਣ ਤਿਆਗੇ ਸਨ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.