20ਪਰ ਜੇ ਅਸ਼ੁੱਧ ਲੋਕ ਆਪਣੇ ਆਪ ਨੂੰ ਸ਼ੁੱਧ ਨਹੀਂ ਕਰਦੇ ਤਾਂ ਉਹਨਾਂ ਨੂੰ ਮੰਡਲੀ ਵਿੱਚੋਂ ਛੇਕਿਆ ਜਾਵੇ ਕਿਉਂਕਿ ਉਹਨਾਂ ਨੇ ਯਾਹਵੇਹ ਦੇ ਪਵਿੱਤਰ ਸਥਾਨ ਨੂੰ ਅਸ਼ੁੱਧ ਕੀਤਾ ਹੈ। ਉਹਨਾਂ ਉੱਤੇ ਸ਼ੁੱਧਤਾ ਦਾ ਪਾਣੀ ਨਹੀਂ ਛਿੜਕਿਆ ਗਿਆ ਅਤੇ ਉਹ ਅਸ਼ੁੱਧ ਹਨ।
21ਇਹ ਉਹਨਾਂ ਲਈ ਇੱਕ ਸਥਾਈ ਨਿਯਮ ਹੈ। “ਜਿਹੜਾ ਮਨੁੱਖ ਸ਼ੁੱਧ ਕਰਨ ਦਾ ਪਾਣੀ ਛਿੜਕਦਾ ਹੈ, ਉਹ ਆਪਣੇ ਕੱਪੜੇ ਵੀ ਧੋਵੇ, ਅਤੇ ਜਿਹੜਾ ਵੀ ਸ਼ੁੱਧ ਦੇ ਪਾਣੀ ਨੂੰ ਛੂਹਦਾ ਹੈ, ਸ਼ਾਮ ਤੱਕ ਅਸ਼ੁੱਧ ਰਹੇਗਾ।
22ਜਿਸ ਚੀਜ਼ ਨੂੰ ਕੋਈ ਅਸ਼ੁੱਧ ਵਿਅਕਤੀ ਛੂਹਦਾ ਹੈ ਉਹ ਅਸ਼ੁੱਧ ਹੋ ਜਾਂਦਾ ਹੈ ਅਤੇ ਜਿਹੜਾ ਉਸ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਹੋ ਜਾਂਦਾ ਹੈ।”