18ਤਦ ਇੱਕ ਮਨੁੱਖ ਜਿਹੜਾ ਸ਼ੁੱਧ ਹੋਵੇ, ਜੂਫਾ ਲੈ ਕੇ ਉਸ ਨੂੰ ਪਾਣੀ ਵਿੱਚ ਡੁਬੋਵੇ ਅਤੇ ਤੰਬੂ ਅਤੇ ਸਾਰੇ ਸਮਾਨ ਅਤੇ ਉੱਥੇ ਮੌਜੂਦ ਲੋਕਾਂ ਉੱਤੇ ਛਿੜਕ ਦੇਵੇ। ਉਸ ਵਿਅਕਤੀ ਉੱਤੇ ਛਿੜਕੇ ਜਿਸ ਨੇ ਮਨੁੱਖੀ ਹੱਡੀ ਜਾਂ ਕਬਰ ਨੂੰ ਛੂਹਿਆ ਹੋਵੇ, ਜਾਂ ਜਿਸ ਕਿਸੇ ਨੂੰ ਮਰੇ ਹੋਵੇ ਨੂੰ ਜਾਂ ਕੁਦਰਤੀ ਮੌਤ ਨਾਲ ਮਰੇ ਹੋਵੇ ਨੂੰ ਛੂਹਿਆ ਹੋਵੇ।
19ਜਿਹੜਾ ਸ਼ੁੱਧ ਹੈ, ਉਹ ਤੀਜੇ ਅਤੇ ਸੱਤਵੇਂ ਦਿਨ ਅਸ਼ੁੱਧ ਲੋਕਾਂ ਉੱਤੇ ਛਿੜਕੇਗਾ ਅਤੇ ਸੱਤਵੇਂ ਦਿਨ ਉਹਨਾਂ ਨੂੰ ਸ਼ੁੱਧ ਕਰੇ। ਜਿਹੜੇ ਲੋਕ ਸ਼ੁੱਧ ਕੀਤੇ ਜਾ ਰਹੇ ਹਨ, ਉਹਨਾਂ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ, ਅਤੇ ਉਸੇ ਸ਼ਾਮ ਉਹ ਸ਼ੁੱਧ ਹੋ ਜਾਣਗੇ।
20ਪਰ ਜੇ ਅਸ਼ੁੱਧ ਲੋਕ ਆਪਣੇ ਆਪ ਨੂੰ ਸ਼ੁੱਧ ਨਹੀਂ ਕਰਦੇ ਤਾਂ ਉਹਨਾਂ ਨੂੰ ਮੰਡਲੀ ਵਿੱਚੋਂ ਛੇਕਿਆ ਜਾਵੇ ਕਿਉਂਕਿ ਉਹਨਾਂ ਨੇ ਯਾਹਵੇਹ ਦੇ ਪਵਿੱਤਰ ਸਥਾਨ ਨੂੰ ਅਸ਼ੁੱਧ ਕੀਤਾ ਹੈ। ਉਹਨਾਂ ਉੱਤੇ ਸ਼ੁੱਧਤਾ ਦਾ ਪਾਣੀ ਨਹੀਂ ਛਿੜਕਿਆ ਗਿਆ ਅਤੇ ਉਹ ਅਸ਼ੁੱਧ ਹਨ।
21ਇਹ ਉਹਨਾਂ ਲਈ ਇੱਕ ਸਥਾਈ ਨਿਯਮ ਹੈ। “ਜਿਹੜਾ ਮਨੁੱਖ ਸ਼ੁੱਧ ਕਰਨ ਦਾ ਪਾਣੀ ਛਿੜਕਦਾ ਹੈ, ਉਹ ਆਪਣੇ ਕੱਪੜੇ ਵੀ ਧੋਵੇ, ਅਤੇ ਜਿਹੜਾ ਵੀ ਸ਼ੁੱਧ ਦੇ ਪਾਣੀ ਨੂੰ ਛੂਹਦਾ ਹੈ, ਸ਼ਾਮ ਤੱਕ ਅਸ਼ੁੱਧ ਰਹੇਗਾ।
22ਜਿਸ ਚੀਜ਼ ਨੂੰ ਕੋਈ ਅਸ਼ੁੱਧ ਵਿਅਕਤੀ ਛੂਹਦਾ ਹੈ ਉਹ ਅਸ਼ੁੱਧ ਹੋ ਜਾਂਦਾ ਹੈ ਅਤੇ ਜਿਹੜਾ ਉਸ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਹੋ ਜਾਂਦਾ ਹੈ।”