ਗਿਣਤੀ 20

ਹੁਣ ਲੋਕਾਂ ਲਈ ਪਾਣੀ ਨਹੀਂ ਸੀ ਅਤੇ ਲੋਕ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਇਕੱਠੇ ਹੋਏ।

Numbers 20:2 (UKJV) And there was no water for the congregation: and they gathered themselves together against Moses and against Aaron.

1ਪਹਿਲੇ ਮਹੀਨੇ ਵਿੱਚ ਇਸਰਾਏਲ ਦੀ ਸਾਰੀ ਮੰਡਲੀ ਜ਼ੀਨ ਦੇ ਉਜਾੜ ਵਿੱਚ ਪਹੁੰਚੀ ਅਤੇ ਕਾਦੇਸ਼ ਵਿੱਚ ਠਹਿਰੀ। ਉੱਥੇ ਮਰਿਯਮ ਦੀ ਮੌਤ ਹੋ ਗਈ ਅਤੇ ਉਸਨੂੰ ਦਫ਼ਨਾਇਆ ਗਿਆ।

2ਹੁਣ ਲੋਕਾਂ ਲਈ ਪਾਣੀ ਨਹੀਂ ਸੀ ਅਤੇ ਲੋਕ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਇਕੱਠੇ ਹੋਏ।

3ਉਹਨਾਂ ਨੇ ਮੋਸ਼ੇਹ ਨਾਲ ਝਗੜਾ ਕੀਤਾ ਅਤੇ ਕਿਹਾ, “ਕਾਸ਼ ਅਸੀਂ ਉਦੋਂ ਹੀ ਮਰ ਜਾਂਦੇ, ਜਦੋਂ ਸਾਡੇ ਭਰਾਵਾਂ ਨੇ ਯਾਹਵੇਹ ਦੇ ਅੱਗੇ ਪ੍ਰਾਣ ਤਿਆਗੇ ਸਨ!

4ਤੂੰ ਯਾਹਵੇਹ ਦੀ ਪਰਜਾ ਨੂੰ ਇਸ ਉਜਾੜ ਵਿੱਚ ਕਿਉਂ ਲਿਆਇਆ ਕਿ ਅਸੀਂ ਅਤੇ ਸਾਡੇ ਪਸ਼ੂ ਇੱਥੇ ਮਰ ਜਾਈਏ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.