ਗਿਣਤੀ 20

ਉਸ ਨੇ ਅਤੇ ਹਾਰੋਨ ਨੇ ਸਭਾ ਨੂੰ ਚੱਟਾਨ ਦੇ ਸਾਹਮਣੇ ਇਕੱਠਾ ਕੀਤਾ ਅਤੇ ਮੋਸ਼ੇਹ ਨੇ ਉਹਨਾਂ ਨੂੰ ਆਖਿਆ, ਸੁਣੋ, ਹੇ ਬਾਗੀਓ, ਕੀ ਅਸੀਂ ਤੁਹਾਡੇ ਲਈ ਇਸ ਚੱਟਾਨ ਵਿੱਚੋਂ ਪਾਣੀ ਕੱਢੀਏ?

Numbers 20:10 (UKJV) And Moses and Aaron gathered the congregation together before the rock, and he said unto them, Hear now, all of you rebels; must we fetch you water out of this rock?

8“ਲਾਠੀ ਲੈ ਅਤੇ ਤੂੰ ਅਤੇ ਤੇਰਾ ਭਰਾ ਹਾਰੋਨ ਇੱਕਠੇ ਹੋਵੋ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਚੱਟਾਨ ਨਾਲ ਗੱਲ ਕਰ ਅਤੇ ਉਹ ਆਪਣਾ ਪਾਣੀ ਵਹਾ ਦੇਵੇਗੀ। ਤੁਸੀਂ ਲੋਕਾਂ ਲਈ ਚੱਟਾਨ ਵਿੱਚੋਂ ਪਾਣੀ ਲਿਆਓਗੇ ਤਾਂ ਜੋ ਉਹ ਅਤੇ ਉਹਨਾਂ ਦੇ ਪਸ਼ੂ ਪੀ ਸਕਣ।”

9ਤਾਂ ਮੋਸ਼ੇਹ ਨੇ ਯਾਹਵੇਹ ਦੀ ਹਜ਼ੂਰੀ ਤੋਂ ਲਾਠੀ ਲੈ ਲਈ, ਜਿਵੇਂ ਉਸਨੇ ਉਸਨੂੰ ਹੁਕਮ ਦਿੱਤਾ ਸੀ।

10ਉਸ ਨੇ ਅਤੇ ਹਾਰੋਨ ਨੇ ਸਭਾ ਨੂੰ ਚੱਟਾਨ ਦੇ ਸਾਹਮਣੇ ਇਕੱਠਾ ਕੀਤਾ ਅਤੇ ਮੋਸ਼ੇਹ ਨੇ ਉਹਨਾਂ ਨੂੰ ਆਖਿਆ, ਸੁਣੋ, ਹੇ ਬਾਗੀਓ, ਕੀ ਅਸੀਂ ਤੁਹਾਡੇ ਲਈ ਇਸ ਚੱਟਾਨ ਵਿੱਚੋਂ ਪਾਣੀ ਕੱਢੀਏ?

11ਤਦ ਮੋਸ਼ੇਹ ਨੇ ਆਪਣੀ ਬਾਂਹ ਉੱਚੀ ਕੀਤੀ ਅਤੇ ਆਪਣੀ ਲਾਠੀ ਨਾਲ ਚੱਟਾਨ ਨੂੰ ਦੋ ਵਾਰ ਮਾਰਿਆ। ਪਾਣੀ ਬਾਹਰ ਨਿਕਲ ਗਿਆ, ਅਤੇ ਮੰਡਲੀ ਅਤੇ ਉਹਨਾਂ ਦੇ ਪਸ਼ੂਆਂ ਨੇ ਪੀ ਲਿਆ।

12ਪਰ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, “ਕਿਉਂਕਿ ਤੁਸੀਂ ਮੇਰੇ ਉੱਤੇ ਇੰਨਾ ਭਰੋਸਾ ਨਹੀਂ ਕੀਤਾ ਕਿ ਤੁਸੀਂ ਇਸਰਾਏਲੀਆਂ ਦੀ ਨਿਗਾਹ ਵਿੱਚ ਮੈਨੂੰ ਪਵਿੱਤਰ ਠਹਿਰਾਉਂਦੇ ਮੇਰਾ ਆਦਰ ਕਰਦੇ, ਇਸ ਲਈ ਤੁਸੀਂ ਇਸ ਕੌਮ ਨੂੰ ਉਸ ਦੇਸ਼ ਵਿੱਚ ਨਹੀਂ ਲਿਆਓਗੇ। ਜਿਹੜੀ ਮੈਂ ਉਹਨਾਂ ਨੂੰ ਦਿੱਤੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.