6ਮੋਸ਼ੇਹ ਅਤੇ ਹਾਰੋਨ ਸਭਾ ਦੇ ਵਿੱਚੋਂ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੱਕ ਗਏ ਅਤੇ ਮੂੰਹ ਦੇ ਭਾਰ ਡਿੱਗ ਗਏ ਅਤੇ ਯਾਹਵੇਹ ਦਾ ਪਰਤਾਪ ਉਹਨਾਂ ਉੱਤੇ ਪਰਗਟ ਹੋਇਆ।
7ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
8“ਲਾਠੀ ਲੈ ਅਤੇ ਤੂੰ ਅਤੇ ਤੇਰਾ ਭਰਾ ਹਾਰੋਨ ਇੱਕਠੇ ਹੋਵੋ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਚੱਟਾਨ ਨਾਲ ਗੱਲ ਕਰ ਅਤੇ ਉਹ ਆਪਣਾ ਪਾਣੀ ਵਹਾ ਦੇਵੇਗੀ। ਤੁਸੀਂ ਲੋਕਾਂ ਲਈ ਚੱਟਾਨ ਵਿੱਚੋਂ ਪਾਣੀ ਲਿਆਓਗੇ ਤਾਂ ਜੋ ਉਹ ਅਤੇ ਉਹਨਾਂ ਦੇ ਪਸ਼ੂ ਪੀ ਸਕਣ।”
9ਤਾਂ ਮੋਸ਼ੇਹ ਨੇ ਯਾਹਵੇਹ ਦੀ ਹਜ਼ੂਰੀ ਤੋਂ ਲਾਠੀ ਲੈ ਲਈ, ਜਿਵੇਂ ਉਸਨੇ ਉਸਨੂੰ ਹੁਕਮ ਦਿੱਤਾ ਸੀ।
10ਉਸ ਨੇ ਅਤੇ ਹਾਰੋਨ ਨੇ ਸਭਾ ਨੂੰ ਚੱਟਾਨ ਦੇ ਸਾਹਮਣੇ ਇਕੱਠਾ ਕੀਤਾ ਅਤੇ ਮੋਸ਼ੇਹ ਨੇ ਉਹਨਾਂ ਨੂੰ ਆਖਿਆ, ਸੁਣੋ, ਹੇ ਬਾਗੀਓ, ਕੀ ਅਸੀਂ ਤੁਹਾਡੇ ਲਈ ਇਸ ਚੱਟਾਨ ਵਿੱਚੋਂ ਪਾਣੀ ਕੱਢੀਏ?