4ਤੂੰ ਯਾਹਵੇਹ ਦੀ ਪਰਜਾ ਨੂੰ ਇਸ ਉਜਾੜ ਵਿੱਚ ਕਿਉਂ ਲਿਆਇਆ ਕਿ ਅਸੀਂ ਅਤੇ ਸਾਡੇ ਪਸ਼ੂ ਇੱਥੇ ਮਰ ਜਾਈਏ?
5ਤੁਸੀਂ ਸਾਨੂੰ ਮਿਸਰ ਵਿੱਚੋਂ ਇਸ ਭਿਆਨਕ ਸਥਾਨ ਵਿੱਚ ਕਿਉਂ ਲਿਆਏ ਹੋ? ਜਿੱਥੇ ਨਾ ਕੋਈ ਅਨਾਜ, ਨਾ ਹੰਜੀਰ, ਨਾ ਅੰਗੂਰ, ਨਾ ਅਨਾਰ ਹਨ, ਅਤੇ ਨਾ ਹੀ ਪੀਣ ਲਈ ਪਾਣੀ ਹੈ!”
6ਮੋਸ਼ੇਹ ਅਤੇ ਹਾਰੋਨ ਸਭਾ ਦੇ ਵਿੱਚੋਂ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੱਕ ਗਏ ਅਤੇ ਮੂੰਹ ਦੇ ਭਾਰ ਡਿੱਗ ਗਏ ਅਤੇ ਯਾਹਵੇਹ ਦਾ ਪਰਤਾਪ ਉਹਨਾਂ ਉੱਤੇ ਪਰਗਟ ਹੋਇਆ।
7ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
8“ਲਾਠੀ ਲੈ ਅਤੇ ਤੂੰ ਅਤੇ ਤੇਰਾ ਭਰਾ ਹਾਰੋਨ ਇੱਕਠੇ ਹੋਵੋ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਚੱਟਾਨ ਨਾਲ ਗੱਲ ਕਰ ਅਤੇ ਉਹ ਆਪਣਾ ਪਾਣੀ ਵਹਾ ਦੇਵੇਗੀ। ਤੁਸੀਂ ਲੋਕਾਂ ਲਈ ਚੱਟਾਨ ਵਿੱਚੋਂ ਪਾਣੀ ਲਿਆਓਗੇ ਤਾਂ ਜੋ ਉਹ ਅਤੇ ਉਹਨਾਂ ਦੇ ਪਸ਼ੂ ਪੀ ਸਕਣ।”