ਗਿਣਤੀ 20

ਤਾਂ ਮੋਸ਼ੇਹ ਨੇ ਯਾਹਵੇਹ ਦੀ ਹਜ਼ੂਰੀ ਤੋਂ ਲਾਠੀ ਲੈ ਲਈ, ਜਿਵੇਂ ਉਸਨੇ ਉਸਨੂੰ ਹੁਕਮ ਦਿੱਤਾ ਸੀ।

Numbers 20:9 (UKJV) And Moses took the rod from before the LORD, as he commanded him.

7ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

8“ਲਾਠੀ ਲੈ ਅਤੇ ਤੂੰ ਅਤੇ ਤੇਰਾ ਭਰਾ ਹਾਰੋਨ ਇੱਕਠੇ ਹੋਵੋ। ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਚੱਟਾਨ ਨਾਲ ਗੱਲ ਕਰ ਅਤੇ ਉਹ ਆਪਣਾ ਪਾਣੀ ਵਹਾ ਦੇਵੇਗੀ। ਤੁਸੀਂ ਲੋਕਾਂ ਲਈ ਚੱਟਾਨ ਵਿੱਚੋਂ ਪਾਣੀ ਲਿਆਓਗੇ ਤਾਂ ਜੋ ਉਹ ਅਤੇ ਉਹਨਾਂ ਦੇ ਪਸ਼ੂ ਪੀ ਸਕਣ।”

9ਤਾਂ ਮੋਸ਼ੇਹ ਨੇ ਯਾਹਵੇਹ ਦੀ ਹਜ਼ੂਰੀ ਤੋਂ ਲਾਠੀ ਲੈ ਲਈ, ਜਿਵੇਂ ਉਸਨੇ ਉਸਨੂੰ ਹੁਕਮ ਦਿੱਤਾ ਸੀ।

10ਉਸ ਨੇ ਅਤੇ ਹਾਰੋਨ ਨੇ ਸਭਾ ਨੂੰ ਚੱਟਾਨ ਦੇ ਸਾਹਮਣੇ ਇਕੱਠਾ ਕੀਤਾ ਅਤੇ ਮੋਸ਼ੇਹ ਨੇ ਉਹਨਾਂ ਨੂੰ ਆਖਿਆ, ਸੁਣੋ, ਹੇ ਬਾਗੀਓ, ਕੀ ਅਸੀਂ ਤੁਹਾਡੇ ਲਈ ਇਸ ਚੱਟਾਨ ਵਿੱਚੋਂ ਪਾਣੀ ਕੱਢੀਏ?

11ਤਦ ਮੋਸ਼ੇਹ ਨੇ ਆਪਣੀ ਬਾਂਹ ਉੱਚੀ ਕੀਤੀ ਅਤੇ ਆਪਣੀ ਲਾਠੀ ਨਾਲ ਚੱਟਾਨ ਨੂੰ ਦੋ ਵਾਰ ਮਾਰਿਆ। ਪਾਣੀ ਬਾਹਰ ਨਿਕਲ ਗਿਆ, ਅਤੇ ਮੰਡਲੀ ਅਤੇ ਉਹਨਾਂ ਦੇ ਪਸ਼ੂਆਂ ਨੇ ਪੀ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.