ਗਿਣਤੀ 21

ਇਸਰਾਏਲੀਆਂ ਨੇ ਅੱਗੇ ਵੱਧ ਕੇ ਓਬੋਥ ਵਿੱਚ ਡੇਰਾ ਲਾਇਆ।

Numbers 21:10 (UKJV) And the children of Israel set forward, and pitched in Oboth.

8ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇੱਕ ਸੱਪ ਬਣਾ ਅਤੇ ਇੱਕ ਖੰਭੇ ਉੱਤੇ ਰੱਖ, ਕੋਈ ਵੀ ਜੋ ਡੱਸਿਆ ਜਾਵੇ ਉਹ ਇਸਨੂੰ ਦੇਖ ਲਵੇ ਅਤੇ ਆਪਣੀ ਜਾਨ ਬਚਾ ਸਕਦਾ ਹੈ।”

9ਇਸ ਲਈ ਮੋਸ਼ੇਹ ਨੇ ਪਿੱਤਲ ਦਾ ਇੱਕ ਸੱਪ ਬਣਾਇਆ ਅਤੇ ਇੱਕ ਖੰਭੇ ਉੱਤੇ ਰੱਖਿਆ। ਫਿਰ ਜਦੋਂ ਕਿਸੇ ਨੂੰ ਸੱਪ ਨੇ ਡੰਗ ਮਾਰਿਆ ਅਤੇ ਉਸਨੇ ਪਿੱਤਲ ਦੇ ਸੱਪ ਵੱਲ ਦੇਖਿਆ ਤਾਂ ਉਹ ਜਿਉਂਦਾ ਰਹਿੰਦਾ ਸੀ।

10ਇਸਰਾਏਲੀਆਂ ਨੇ ਅੱਗੇ ਵੱਧ ਕੇ ਓਬੋਥ ਵਿੱਚ ਡੇਰਾ ਲਾਇਆ।

11ਤਦ ਉਹਨਾਂ ਨੇ ਓਬੋਥ ਤੋਂ ਕੂਚ ਕਰ ਕੇ ਈਯੇ ਅਬਾਰੀਮ ਵਿੱਚ ਡੇਰੇ ਲਾਏ ਜੋ ਉਜਾੜ ਵਿੱਚ ਮੋਆਬ ਵੱਲ ਸੂਰਜ ਚੜ੍ਹਨ ਵੱਲ ਸੀ।

12ਉੱਥੋਂ ਉਹਨਾਂ ਨੇ ਅੱਗੇ ਵੱਧ ਕੇ ਜ਼ਰਦ ਘਾਟੀ ਵਿੱਚ ਡੇਰੇ ਲਾਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.