ਗਿਣਤੀ 21

ਇਸ ਲਈ ਮੋਸ਼ੇਹ ਨੇ ਪਿੱਤਲ ਦਾ ਇੱਕ ਸੱਪ ਬਣਾਇਆ ਅਤੇ ਇੱਕ ਖੰਭੇ ਉੱਤੇ ਰੱਖਿਆ। ਫਿਰ ਜਦੋਂ ਕਿਸੇ ਨੂੰ ਸੱਪ ਨੇ ਡੰਗ ਮਾਰਿਆ ਅਤੇ ਉਸਨੇ ਪਿੱਤਲ ਦੇ ਸੱਪ ਵੱਲ ਦੇਖਿਆ ਤਾਂ ਉਹ ਜਿਉਂਦਾ ਰਹਿੰਦਾ ਸੀ।

Numbers 21:9 (UKJV) And Moses made a serpent of brass, and put it upon a pole, and it came to pass, that if a serpent had bitten any man, when he beheld the serpent of brass, he lived.

7ਲੋਕ ਮੋਸ਼ੇਹ ਕੋਲ ਆਏ ਅਤੇ ਆਖਿਆ, “ਅਸੀਂ ਪਾਪ ਕੀਤਾ ਜਦੋਂ ਅਸੀਂ ਯਾਹਵੇਹ ਅਤੇ ਤੁਹਾਡੇ ਵਿਰੁੱਧ ਬੋਲੇ, ਹੁਣ ਪ੍ਰਾਰਥਨਾ ਕਰੋ ਕਿ ਯਾਹਵੇਹ ਸਾਡੇ ਤੋਂ ਸੱਪਾਂ ਨੂੰ ਦੂਰ ਕਰ ਦੇਵੇ।” ਇਸ ਲਈ ਮੋਸ਼ੇਹ ਨੇ ਲੋਕਾਂ ਲਈ ਪ੍ਰਾਰਥਨਾ ਕੀਤੀ।

8ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇੱਕ ਸੱਪ ਬਣਾ ਅਤੇ ਇੱਕ ਖੰਭੇ ਉੱਤੇ ਰੱਖ, ਕੋਈ ਵੀ ਜੋ ਡੱਸਿਆ ਜਾਵੇ ਉਹ ਇਸਨੂੰ ਦੇਖ ਲਵੇ ਅਤੇ ਆਪਣੀ ਜਾਨ ਬਚਾ ਸਕਦਾ ਹੈ।”

9ਇਸ ਲਈ ਮੋਸ਼ੇਹ ਨੇ ਪਿੱਤਲ ਦਾ ਇੱਕ ਸੱਪ ਬਣਾਇਆ ਅਤੇ ਇੱਕ ਖੰਭੇ ਉੱਤੇ ਰੱਖਿਆ। ਫਿਰ ਜਦੋਂ ਕਿਸੇ ਨੂੰ ਸੱਪ ਨੇ ਡੰਗ ਮਾਰਿਆ ਅਤੇ ਉਸਨੇ ਪਿੱਤਲ ਦੇ ਸੱਪ ਵੱਲ ਦੇਖਿਆ ਤਾਂ ਉਹ ਜਿਉਂਦਾ ਰਹਿੰਦਾ ਸੀ।

10ਇਸਰਾਏਲੀਆਂ ਨੇ ਅੱਗੇ ਵੱਧ ਕੇ ਓਬੋਥ ਵਿੱਚ ਡੇਰਾ ਲਾਇਆ।

11ਤਦ ਉਹਨਾਂ ਨੇ ਓਬੋਥ ਤੋਂ ਕੂਚ ਕਰ ਕੇ ਈਯੇ ਅਬਾਰੀਮ ਵਿੱਚ ਡੇਰੇ ਲਾਏ ਜੋ ਉਜਾੜ ਵਿੱਚ ਮੋਆਬ ਵੱਲ ਸੂਰਜ ਚੜ੍ਹਨ ਵੱਲ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.