9ਇਸ ਲਈ ਮੋਸ਼ੇਹ ਨੇ ਪਿੱਤਲ ਦਾ ਇੱਕ ਸੱਪ ਬਣਾਇਆ ਅਤੇ ਇੱਕ ਖੰਭੇ ਉੱਤੇ ਰੱਖਿਆ। ਫਿਰ ਜਦੋਂ ਕਿਸੇ ਨੂੰ ਸੱਪ ਨੇ ਡੰਗ ਮਾਰਿਆ ਅਤੇ ਉਸਨੇ ਪਿੱਤਲ ਦੇ ਸੱਪ ਵੱਲ ਦੇਖਿਆ ਤਾਂ ਉਹ ਜਿਉਂਦਾ ਰਹਿੰਦਾ ਸੀ।
10ਇਸਰਾਏਲੀਆਂ ਨੇ ਅੱਗੇ ਵੱਧ ਕੇ ਓਬੋਥ ਵਿੱਚ ਡੇਰਾ ਲਾਇਆ।
11ਤਦ ਉਹਨਾਂ ਨੇ ਓਬੋਥ ਤੋਂ ਕੂਚ ਕਰ ਕੇ ਈਯੇ ਅਬਾਰੀਮ ਵਿੱਚ ਡੇਰੇ ਲਾਏ ਜੋ ਉਜਾੜ ਵਿੱਚ ਮੋਆਬ ਵੱਲ ਸੂਰਜ ਚੜ੍ਹਨ ਵੱਲ ਸੀ।
12ਉੱਥੋਂ ਉਹਨਾਂ ਨੇ ਅੱਗੇ ਵੱਧ ਕੇ ਜ਼ਰਦ ਘਾਟੀ ਵਿੱਚ ਡੇਰੇ ਲਾਏ।
13ਉਹਨਾਂ ਨੇ ਉੱਥੋਂ ਚੱਲ ਕੇ ਅਰਨੋਨ ਦੇ ਕੋਲ ਡੇਰੇ ਲਾਏ ਜੋ ਉਜਾੜ ਵਿੱਚ ਅਮੋਰੀਆਂ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ। ਅਰਨੋਨ ਮੋਆਬ ਦੀ ਸਰਹੱਦ ਹੈ, ਜੋ ਮੋਆਬ ਅਤੇ ਅਮੋਰੀਆਂ ਵਿਚਕਾਰ ਸੀ।