13ਉਹਨਾਂ ਨੇ ਉੱਥੋਂ ਚੱਲ ਕੇ ਅਰਨੋਨ ਦੇ ਕੋਲ ਡੇਰੇ ਲਾਏ ਜੋ ਉਜਾੜ ਵਿੱਚ ਅਮੋਰੀਆਂ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ। ਅਰਨੋਨ ਮੋਆਬ ਦੀ ਸਰਹੱਦ ਹੈ, ਜੋ ਮੋਆਬ ਅਤੇ ਅਮੋਰੀਆਂ ਵਿਚਕਾਰ ਸੀ।
14ਇਸੇ ਲਈ ਯਾਹਵੇਹ ਦੇ ਯੁੱਧਾਂ ਦੀ ਪੋਥੀ ਆਖਦੀ ਹੈ: “ਸੁਫਾਹ ਅਤੇ ਦਰਿਆਵਾਂ ਵਿੱਚ ਜ਼ਹਾਬਦ, ਅਰਨੋਨ ਦੀਆਂ ਵਦੀਆਂ
15ਅਤੇ ਵਾਦੀਆਂ ਦੀਆਂ ਢਾਲ਼ ਜਿਹੜੀ ਆਰ ਦੀ ਵੱਸੋਂ ਤੱਕ ਫੈਲੀ ਹੋਈ ਹੈ ਅਤੇ ਮੋਆਬ ਦੀ ਸਰਹੱਦ ਨਾਲ ਲੱਗਦੀ ਹੈ।”
16ਉੱਥੋਂ ਉਹ ਬਏਰ ਵੱਲ ਚੱਲ ਪਏ, ਉਹ ਖੂਹ ਜਿੱਥੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਲੋਕਾਂ ਨੂੰ ਇਕੱਠਾ ਕਰੋ ਅਤੇ ਮੈਂ ਉਹਨਾਂ ਨੂੰ ਪਾਣੀ ਦਿਆਂਗਾ।”
17ਤਦ ਇਸਰਾਏਲ ਨੇ ਇਹ ਗੀਤ ਗਾਇਆ: “ਹੇ ਖੂਹ! ਭਰ ਜਾਉ! ਉਸ ਲਈ ਗਾਓ,