15ਅਤੇ ਵਾਦੀਆਂ ਦੀਆਂ ਢਾਲ਼ ਜਿਹੜੀ ਆਰ ਦੀ ਵੱਸੋਂ ਤੱਕ ਫੈਲੀ ਹੋਈ ਹੈ ਅਤੇ ਮੋਆਬ ਦੀ ਸਰਹੱਦ ਨਾਲ ਲੱਗਦੀ ਹੈ।”
16ਉੱਥੋਂ ਉਹ ਬਏਰ ਵੱਲ ਚੱਲ ਪਏ, ਉਹ ਖੂਹ ਜਿੱਥੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਲੋਕਾਂ ਨੂੰ ਇਕੱਠਾ ਕਰੋ ਅਤੇ ਮੈਂ ਉਹਨਾਂ ਨੂੰ ਪਾਣੀ ਦਿਆਂਗਾ।”
17ਤਦ ਇਸਰਾਏਲ ਨੇ ਇਹ ਗੀਤ ਗਾਇਆ: “ਹੇ ਖੂਹ! ਭਰ ਜਾਉ! ਉਸ ਲਈ ਗਾਓ,
18ਉਹ ਖੂਹ ਜੋ ਸਰਦਾਰਾਂ ਨੇ ਪੁੱਟਿਆ, ਅਤੇ ਜਿਸ ਨੂੰ ਪਤਵੰਤ ਲੋਕਾਂ ਨੇ, ਅਤੇ ਰਾਜਿਆਂ ਦੀਆਂ ਲਾਠੀਆਂ ਨਾਲ ਕੱਢਿਆ।” ਤਦ ਉਹ ਉਜਾੜ ਤੋਂ ਮੱਤਾਨਾਹ ਨੂੰ ਗਏ।
19ਮੱਤਾਨਾਹ ਤੋਂ ਨਹਲੀਏਲ ਤੱਕ, ਨਹਲੀਏਲ ਤੋਂ ਬਾਮੋਥ ਤੱਕ,