16ਉੱਥੋਂ ਉਹ ਬਏਰ ਵੱਲ ਚੱਲ ਪਏ, ਉਹ ਖੂਹ ਜਿੱਥੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਲੋਕਾਂ ਨੂੰ ਇਕੱਠਾ ਕਰੋ ਅਤੇ ਮੈਂ ਉਹਨਾਂ ਨੂੰ ਪਾਣੀ ਦਿਆਂਗਾ।”
17ਤਦ ਇਸਰਾਏਲ ਨੇ ਇਹ ਗੀਤ ਗਾਇਆ: “ਹੇ ਖੂਹ! ਭਰ ਜਾਉ! ਉਸ ਲਈ ਗਾਓ,
18ਉਹ ਖੂਹ ਜੋ ਸਰਦਾਰਾਂ ਨੇ ਪੁੱਟਿਆ, ਅਤੇ ਜਿਸ ਨੂੰ ਪਤਵੰਤ ਲੋਕਾਂ ਨੇ, ਅਤੇ ਰਾਜਿਆਂ ਦੀਆਂ ਲਾਠੀਆਂ ਨਾਲ ਕੱਢਿਆ।” ਤਦ ਉਹ ਉਜਾੜ ਤੋਂ ਮੱਤਾਨਾਹ ਨੂੰ ਗਏ।
19ਮੱਤਾਨਾਹ ਤੋਂ ਨਹਲੀਏਲ ਤੱਕ, ਨਹਲੀਏਲ ਤੋਂ ਬਾਮੋਥ ਤੱਕ,
20ਅਤੇ ਬਾਮੋਥ ਤੋਂ ਮੋਆਬ ਦੀ ਘਾਟੀ ਤੱਕ ਜਿੱਥੇ ਪਿਸਗਾਹ ਦੀ ਸਿਖਰ ਨੂੰ ਜਿਹੜਾ ਉਜਾੜ ਵੱਲ ਨੂੰ ਝੁਕੀ ਹੋਈ ਹੈ।