18ਉਹ ਖੂਹ ਜੋ ਸਰਦਾਰਾਂ ਨੇ ਪੁੱਟਿਆ, ਅਤੇ ਜਿਸ ਨੂੰ ਪਤਵੰਤ ਲੋਕਾਂ ਨੇ, ਅਤੇ ਰਾਜਿਆਂ ਦੀਆਂ ਲਾਠੀਆਂ ਨਾਲ ਕੱਢਿਆ।” ਤਦ ਉਹ ਉਜਾੜ ਤੋਂ ਮੱਤਾਨਾਹ ਨੂੰ ਗਏ।
19ਮੱਤਾਨਾਹ ਤੋਂ ਨਹਲੀਏਲ ਤੱਕ, ਨਹਲੀਏਲ ਤੋਂ ਬਾਮੋਥ ਤੱਕ,
20ਅਤੇ ਬਾਮੋਥ ਤੋਂ ਮੋਆਬ ਦੀ ਘਾਟੀ ਤੱਕ ਜਿੱਥੇ ਪਿਸਗਾਹ ਦੀ ਸਿਖਰ ਨੂੰ ਜਿਹੜਾ ਉਜਾੜ ਵੱਲ ਨੂੰ ਝੁਕੀ ਹੋਈ ਹੈ।
21ਇਸਰਾਏਲ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਇਹ ਕਹਿਣ ਲਈ ਸੰਦੇਸ਼ਵਾਹਕ ਭੇਜੇ:
22“ਸਾਨੂੰ ਤੁਹਾਡੇ ਦੇਸ਼ ਵਿੱਚੋਂ ਦੀ ਲੰਘਣ ਦਿਓ। ਅਸੀਂ ਕਿਸੇ ਖੇਤ ਜਾਂ ਅੰਗੂਰੀ ਬਾਗ਼ ਵਿੱਚ ਨਹੀਂ ਜਾਵਾਂਗੇ, ਨਾ ਕਿਸੇ ਖੂਹ ਦਾ ਪਾਣੀ ਪੀਵਾਂਗੇ। ਅਸੀਂ ਪਾਤਸ਼ਾਹੀ ਸੜਕ ਦੇ ਰਾਸਤੇ ਤੇ ਯਾਤਰਾ ਕਰਾਂਗੇ ਜਦੋਂ ਤੱਕ ਅਸੀਂ ਤੁਹਾਡੇ ਖੇਤਰ ਵਿੱਚੋਂ ਪਾਰ ਨਹੀਂ ਲੰਘ ਜਾਂਦੇ।”