ਗਿਣਤੀ 21

ਹੇ ਮੋਆਬ, ਤੇਰੇ ਉੱਤੇ ਹਾਏ! ਹੇ ਕਮੋਸ਼ ਦੇ ਲੋਕੋ, ਤੁਸੀਂ ਤਬਾਹ ਹੋ ਗਏ ਹੋ! ਉਸ ਨੇ ਆਪਣੇ ਪੁੱਤਰਾਂ ਨੂੰ ਭਗੌੜਿਆਂ ਵਾਂਗੂੰ ਅਤੇ ਆਪਣੀਆਂ ਧੀਆਂ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਦੇ ਹਵਾਲੇ ਦਾਸੀਆਂ ਹੋਣ ਲਈ ਦੇ ਦਿੱਤਾ ਹੈ।

Numbers 21:29 (UKJV) Woe to you, Moab! you are undone, O people of Chemosh: he has given his sons that escaped, and his daughters, into captivity unto Sihon king of the Amorites.

27ਇਸ ਲਈ ਕਵੀ ਕਹਿੰਦੇ ਹਨ: ਹੇਸ਼ਬੋਨ ਵਿੱਚ ਆਓ ਅਤੇ ਇਸਨੂੰ ਦੁਬਾਰਾ ਬਣਾਇਆ ਜਾਵੇ। ਸੀਹੋਨ ਦੇ ਸ਼ਹਿਰ ਨੂੰ ਬਹਾਲ ਕੀਤਾ ਜਾਵੇ।

28“ਹੇਸ਼ਬੋਨ ਵਿੱਚੋਂ ਅੱਗ ਨਿਕਲੀ, ਸੀਹੋਨ ਦੇ ਸ਼ਹਿਰ ਵਿੱਚੋਂ ਇੱਕ ਅੱਗ ਨਿਕਲੀ। ਉਸ ਨੇ ਮੋਆਬ ਦੇ ਆਰ ਨੂੰ, ਅਰਨੋਨ ਦੀਆਂ ਉਚਾਈਆਂ ਦੇ ਨਾਗਰਿਕਾਂ ਨੂੰ ਭਸਮ ਕਰ ਦਿੱਤਾ।

29ਹੇ ਮੋਆਬ, ਤੇਰੇ ਉੱਤੇ ਹਾਏ! ਹੇ ਕਮੋਸ਼ ਦੇ ਲੋਕੋ, ਤੁਸੀਂ ਤਬਾਹ ਹੋ ਗਏ ਹੋ! ਉਸ ਨੇ ਆਪਣੇ ਪੁੱਤਰਾਂ ਨੂੰ ਭਗੌੜਿਆਂ ਵਾਂਗੂੰ ਅਤੇ ਆਪਣੀਆਂ ਧੀਆਂ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਦੇ ਹਵਾਲੇ ਦਾਸੀਆਂ ਹੋਣ ਲਈ ਦੇ ਦਿੱਤਾ ਹੈ।

30“ਪਰ ਅਸੀਂ ਉਹਨਾਂ ਨੂੰ ਉਖਾੜ ਸੁੱਟਿਆ ਹੈ। ਹੇਸ਼ਬੋਨ ਦਾ ਰਾਜ ਦੀਬੋਨ ਤੱਕ ਸਾਰੇ ਰਸਤੇ ਤਬਾਹ ਹੋ ਗਿਆ ਹੈ। ਅਸੀਂ ਉਹਨਾਂ ਨੂੰ ਨੋਫਾਹ ਤੱਕ ਢਾਹ ਦਿੱਤਾ ਹੈ, ਜੋ ਮੇਦੇਬਾ ਤੱਕ ਫੈਲਿਆ ਹੋਇਆ ਹੈ।”

31ਸੋ ਇਸਰਾਏਲ ਅਮੋਰੀਆਂ ਦੇ ਦੇਸ਼ ਵਿੱਚ ਵੱਸ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.