ਗਿਣਤੀ 21

“ਹੇਸ਼ਬੋਨ ਵਿੱਚੋਂ ਅੱਗ ਨਿਕਲੀ, ਸੀਹੋਨ ਦੇ ਸ਼ਹਿਰ ਵਿੱਚੋਂ ਇੱਕ ਅੱਗ ਨਿਕਲੀ। ਉਸ ਨੇ ਮੋਆਬ ਦੇ ਆਰ ਨੂੰ, ਅਰਨੋਨ ਦੀਆਂ ਉਚਾਈਆਂ ਦੇ ਨਾਗਰਿਕਾਂ ਨੂੰ ਭਸਮ ਕਰ ਦਿੱਤਾ।

Numbers 21:28 (UKJV) For there is a fire gone out of Heshbon, a flame from the city of Sihon: it has consumed Ar of Moab, and the lords of the high places of Arnon.

26ਹੇਸ਼ਬੋਨ ਅਮੋਰੀਆਂ ਦੇ ਰਾਜੇ ਸੀਹੋਨ ਦਾ ਸ਼ਹਿਰ ਸੀ ਜਿਸ ਨੇ ਮੋਆਬ ਦੇ ਪਹਿਲੇ ਰਾਜੇ ਦੇ ਵਿਰੁੱਧ ਲੜਾਈ ਕੀਤੀ ਸੀ ਅਤੇ ਅਰਨੋਨ ਤੱਕ ਉਸ ਦਾ ਸਾਰਾ ਦੇਸ਼ ਉਸ ਤੋਂ ਜਿੱਤ ਲਿਆ ਸੀ।

27ਇਸ ਲਈ ਕਵੀ ਕਹਿੰਦੇ ਹਨ: ਹੇਸ਼ਬੋਨ ਵਿੱਚ ਆਓ ਅਤੇ ਇਸਨੂੰ ਦੁਬਾਰਾ ਬਣਾਇਆ ਜਾਵੇ। ਸੀਹੋਨ ਦੇ ਸ਼ਹਿਰ ਨੂੰ ਬਹਾਲ ਕੀਤਾ ਜਾਵੇ।

28“ਹੇਸ਼ਬੋਨ ਵਿੱਚੋਂ ਅੱਗ ਨਿਕਲੀ, ਸੀਹੋਨ ਦੇ ਸ਼ਹਿਰ ਵਿੱਚੋਂ ਇੱਕ ਅੱਗ ਨਿਕਲੀ। ਉਸ ਨੇ ਮੋਆਬ ਦੇ ਆਰ ਨੂੰ, ਅਰਨੋਨ ਦੀਆਂ ਉਚਾਈਆਂ ਦੇ ਨਾਗਰਿਕਾਂ ਨੂੰ ਭਸਮ ਕਰ ਦਿੱਤਾ।

29ਹੇ ਮੋਆਬ, ਤੇਰੇ ਉੱਤੇ ਹਾਏ! ਹੇ ਕਮੋਸ਼ ਦੇ ਲੋਕੋ, ਤੁਸੀਂ ਤਬਾਹ ਹੋ ਗਏ ਹੋ! ਉਸ ਨੇ ਆਪਣੇ ਪੁੱਤਰਾਂ ਨੂੰ ਭਗੌੜਿਆਂ ਵਾਂਗੂੰ ਅਤੇ ਆਪਣੀਆਂ ਧੀਆਂ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਦੇ ਹਵਾਲੇ ਦਾਸੀਆਂ ਹੋਣ ਲਈ ਦੇ ਦਿੱਤਾ ਹੈ।

30“ਪਰ ਅਸੀਂ ਉਹਨਾਂ ਨੂੰ ਉਖਾੜ ਸੁੱਟਿਆ ਹੈ। ਹੇਸ਼ਬੋਨ ਦਾ ਰਾਜ ਦੀਬੋਨ ਤੱਕ ਸਾਰੇ ਰਸਤੇ ਤਬਾਹ ਹੋ ਗਿਆ ਹੈ। ਅਸੀਂ ਉਹਨਾਂ ਨੂੰ ਨੋਫਾਹ ਤੱਕ ਢਾਹ ਦਿੱਤਾ ਹੈ, ਜੋ ਮੇਦੇਬਾ ਤੱਕ ਫੈਲਿਆ ਹੋਇਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.