28“ਹੇਸ਼ਬੋਨ ਵਿੱਚੋਂ ਅੱਗ ਨਿਕਲੀ, ਸੀਹੋਨ ਦੇ ਸ਼ਹਿਰ ਵਿੱਚੋਂ ਇੱਕ ਅੱਗ ਨਿਕਲੀ। ਉਸ ਨੇ ਮੋਆਬ ਦੇ ਆਰ ਨੂੰ, ਅਰਨੋਨ ਦੀਆਂ ਉਚਾਈਆਂ ਦੇ ਨਾਗਰਿਕਾਂ ਨੂੰ ਭਸਮ ਕਰ ਦਿੱਤਾ।
29ਹੇ ਮੋਆਬ, ਤੇਰੇ ਉੱਤੇ ਹਾਏ! ਹੇ ਕਮੋਸ਼ ਦੇ ਲੋਕੋ, ਤੁਸੀਂ ਤਬਾਹ ਹੋ ਗਏ ਹੋ! ਉਸ ਨੇ ਆਪਣੇ ਪੁੱਤਰਾਂ ਨੂੰ ਭਗੌੜਿਆਂ ਵਾਂਗੂੰ ਅਤੇ ਆਪਣੀਆਂ ਧੀਆਂ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਦੇ ਹਵਾਲੇ ਦਾਸੀਆਂ ਹੋਣ ਲਈ ਦੇ ਦਿੱਤਾ ਹੈ।
30“ਪਰ ਅਸੀਂ ਉਹਨਾਂ ਨੂੰ ਉਖਾੜ ਸੁੱਟਿਆ ਹੈ। ਹੇਸ਼ਬੋਨ ਦਾ ਰਾਜ ਦੀਬੋਨ ਤੱਕ ਸਾਰੇ ਰਸਤੇ ਤਬਾਹ ਹੋ ਗਿਆ ਹੈ। ਅਸੀਂ ਉਹਨਾਂ ਨੂੰ ਨੋਫਾਹ ਤੱਕ ਢਾਹ ਦਿੱਤਾ ਹੈ, ਜੋ ਮੇਦੇਬਾ ਤੱਕ ਫੈਲਿਆ ਹੋਇਆ ਹੈ।”
31ਸੋ ਇਸਰਾਏਲ ਅਮੋਰੀਆਂ ਦੇ ਦੇਸ਼ ਵਿੱਚ ਵੱਸ ਗਿਆ।
32ਜਦੋਂ ਮੋਸ਼ੇਹ ਨੇ ਯਾਜ਼ਰ ਵਿੱਚ ਜਾਸੂਸ ਭੇਜੇ ਤਾਂ ਇਸਰਾਏਲੀਆਂ ਨੇ ਉਸ ਦੇ ਆਲੇ-ਦੁਆਲੇ ਦੀਆਂ ਬਸਤੀਆਂ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਮੌਜੂਦ ਅਮੋਰੀਆਂ ਨੂੰ ਬਾਹਰ ਕੱਢ ਦਿੱਤਾ।