3ਯਾਹਵੇਹ ਨੇ ਇਸਰਾਏਲ ਦੀ ਬੇਨਤੀ ਸੁਣੀ ਅਤੇ ਕਨਾਨੀਆਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। ਇਸਰਾਏਲੀਆਂ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਇਸ ਲਈ ਉਸ ਥਾਂ ਦਾ ਨਾਂ ਹੋਰਮਾਹ ਰੱਖਿਆ ਗਿਆ।
4ਉਹ ਹੋਰ ਨਾਮੀ ਪਹਾੜ ਤੋਂ ਲਾਲ ਸਾਗਰ ਦੇ ਰਸਤੇ ਅਦੋਮ ਦੇ ਆਲੇ-ਦੁਆਲੇ ਜਾਣ ਲਈ ਸਫ਼ਰ ਕਰਦੇ ਸਨ, ਪਰ ਲੋਕ ਰਸਤੇ ਵਿੱਚ ਬੇਸਬਰੇ ਹੋ ਗਏ;
5ਉਹ ਪਰਮੇਸ਼ਵਰ ਅਤੇ ਮੋਸ਼ੇਹ ਦੇ ਵਿਰੁੱਧ ਬੋਲੇ ਅਤੇ ਆਖਿਆ, “ਤੁਸੀਂ ਸਾਨੂੰ ਮਿਸਰ ਵਿੱਚੋਂ ਉਜਾੜ ਵਿੱਚ ਮਰਨ ਲਈ ਕਿਉਂ ਲਿਆਏ? ਜਿੱਥੇ ਨਾ ਕੋਈ ਰੋਟੀ ਹੈ! ਨਾ ਪਾਣੀ ਹੈ! ਅਤੇ ਅਸੀਂ ਇਸ ਨਿਕੰਮੇ ਭੋਜਨ ਤੋਂ ਅੱਕ ਗਏ ਹਾਂ!”
6ਤਦ ਯਾਹਵੇਹ ਨੇ ਉਹਨਾਂ ਵਿੱਚ ਜ਼ਹਿਰੀਲੇ ਸੱਪ ਭੇਜੇ, ਉਹਨਾਂ ਨੇ ਲੋਕਾਂ ਨੂੰ ਡੱਸਿਆ ਅਤੇ ਬਹੁਤ ਸਾਰੇ ਇਸਰਾਏਲੀ ਮਰ ਗਏ।
7ਲੋਕ ਮੋਸ਼ੇਹ ਕੋਲ ਆਏ ਅਤੇ ਆਖਿਆ, “ਅਸੀਂ ਪਾਪ ਕੀਤਾ ਜਦੋਂ ਅਸੀਂ ਯਾਹਵੇਹ ਅਤੇ ਤੁਹਾਡੇ ਵਿਰੁੱਧ ਬੋਲੇ, ਹੁਣ ਪ੍ਰਾਰਥਨਾ ਕਰੋ ਕਿ ਯਾਹਵੇਹ ਸਾਡੇ ਤੋਂ ਸੱਪਾਂ ਨੂੰ ਦੂਰ ਕਰ ਦੇਵੇ।” ਇਸ ਲਈ ਮੋਸ਼ੇਹ ਨੇ ਲੋਕਾਂ ਲਈ ਪ੍ਰਾਰਥਨਾ ਕੀਤੀ।