ਗਿਣਤੀ 21

ਯਾਹਵੇਹ ਨੇ ਇਸਰਾਏਲ ਦੀ ਬੇਨਤੀ ਸੁਣੀ ਅਤੇ ਕਨਾਨੀਆਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। ਇਸਰਾਏਲੀਆਂ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਇਸ ਲਈ ਉਸ ਥਾਂ ਦਾ ਨਾਂ ਹੋਰਮਾਹ ਰੱਖਿਆ ਗਿਆ।

Numbers 21:3 (UKJV) And the LORD hearkened to the voice of Israel, and delivered up the Canaanites; and they utterly destroyed them and their cities: and he called the name of the place Hormah.

1ਜਦੋਂ ਨੇਗੇਵ ਵਿੱਚ ਰਹਿਣ ਵਾਲੇ ਅਰਾਦ ਦੇ ਕਨਾਨੀ ਰਾਜੇ ਨੇ ਸੁਣਿਆ ਕਿ ਇਸਰਾਏਲ ਅਥਾਰਿਮ ਦੇ ਰਸਤੇ ਵਿੱਚ ਆ ਰਿਹਾ ਹੈ, ਤਾਂ ਉਸਨੇ ਇਸਰਾਏਲੀਆਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਗੁਲਾਮ ਬਣਾ ਲਿਆ।

2ਫਿਰ ਇਸਰਾਏਲ ਨੇ ਯਾਹਵੇਹ ਅੱਗੇ ਇਹ ਸੁੱਖਣਾ ਸੁੱਖੀ ਕਿ “ਜੇ ਤੁਸੀਂ ਇਨ੍ਹਾਂ ਲੋਕਾਂ ਨੂੰ ਸਾਡੇ ਹੱਥਾਂ ਵਿੱਚ ਸੌਂਪ ਦਿਓਗੇ, ਤਾਂ ਅਸੀਂ ਉਹਨਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂਗੇ।”

3ਯਾਹਵੇਹ ਨੇ ਇਸਰਾਏਲ ਦੀ ਬੇਨਤੀ ਸੁਣੀ ਅਤੇ ਕਨਾਨੀਆਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। ਇਸਰਾਏਲੀਆਂ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਇਸ ਲਈ ਉਸ ਥਾਂ ਦਾ ਨਾਂ ਹੋਰਮਾਹ ਰੱਖਿਆ ਗਿਆ।

4ਉਹ ਹੋਰ ਨਾਮੀ ਪਹਾੜ ਤੋਂ ਲਾਲ ਸਾਗਰ ਦੇ ਰਸਤੇ ਅਦੋਮ ਦੇ ਆਲੇ-ਦੁਆਲੇ ਜਾਣ ਲਈ ਸਫ਼ਰ ਕਰਦੇ ਸਨ, ਪਰ ਲੋਕ ਰਸਤੇ ਵਿੱਚ ਬੇਸਬਰੇ ਹੋ ਗਏ;

5ਉਹ ਪਰਮੇਸ਼ਵਰ ਅਤੇ ਮੋਸ਼ੇਹ ਦੇ ਵਿਰੁੱਧ ਬੋਲੇ ਅਤੇ ਆਖਿਆ, “ਤੁਸੀਂ ਸਾਨੂੰ ਮਿਸਰ ਵਿੱਚੋਂ ਉਜਾੜ ਵਿੱਚ ਮਰਨ ਲਈ ਕਿਉਂ ਲਿਆਏ? ਜਿੱਥੇ ਨਾ ਕੋਈ ਰੋਟੀ ਹੈ! ਨਾ ਪਾਣੀ ਹੈ! ਅਤੇ ਅਸੀਂ ਇਸ ਨਿਕੰਮੇ ਭੋਜਨ ਤੋਂ ਅੱਕ ਗਏ ਹਾਂ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.