1ਜਦੋਂ ਨੇਗੇਵ ਵਿੱਚ ਰਹਿਣ ਵਾਲੇ ਅਰਾਦ ਦੇ ਕਨਾਨੀ ਰਾਜੇ ਨੇ ਸੁਣਿਆ ਕਿ ਇਸਰਾਏਲ ਅਥਾਰਿਮ ਦੇ ਰਸਤੇ ਵਿੱਚ ਆ ਰਿਹਾ ਹੈ, ਤਾਂ ਉਸਨੇ ਇਸਰਾਏਲੀਆਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਗੁਲਾਮ ਬਣਾ ਲਿਆ।
2ਫਿਰ ਇਸਰਾਏਲ ਨੇ ਯਾਹਵੇਹ ਅੱਗੇ ਇਹ ਸੁੱਖਣਾ ਸੁੱਖੀ ਕਿ “ਜੇ ਤੁਸੀਂ ਇਨ੍ਹਾਂ ਲੋਕਾਂ ਨੂੰ ਸਾਡੇ ਹੱਥਾਂ ਵਿੱਚ ਸੌਂਪ ਦਿਓਗੇ, ਤਾਂ ਅਸੀਂ ਉਹਨਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂਗੇ।”
3ਯਾਹਵੇਹ ਨੇ ਇਸਰਾਏਲ ਦੀ ਬੇਨਤੀ ਸੁਣੀ ਅਤੇ ਕਨਾਨੀਆਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। ਇਸਰਾਏਲੀਆਂ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਇਸ ਲਈ ਉਸ ਥਾਂ ਦਾ ਨਾਂ ਹੋਰਮਾਹ ਰੱਖਿਆ ਗਿਆ।
4ਉਹ ਹੋਰ ਨਾਮੀ ਪਹਾੜ ਤੋਂ ਲਾਲ ਸਾਗਰ ਦੇ ਰਸਤੇ ਅਦੋਮ ਦੇ ਆਲੇ-ਦੁਆਲੇ ਜਾਣ ਲਈ ਸਫ਼ਰ ਕਰਦੇ ਸਨ, ਪਰ ਲੋਕ ਰਸਤੇ ਵਿੱਚ ਬੇਸਬਰੇ ਹੋ ਗਏ;