ਗਿਣਤੀ 21

ਜਦੋਂ ਨੇਗੇਵ ਵਿੱਚ ਰਹਿਣ ਵਾਲੇ ਅਰਾਦ ਦੇ ਕਨਾਨੀ ਰਾਜੇ ਨੇ ਸੁਣਿਆ ਕਿ ਇਸਰਾਏਲ ਅਥਾਰਿਮ ਦੇ ਰਸਤੇ ਵਿੱਚ ਆ ਰਿਹਾ ਹੈ, ਤਾਂ ਉਸਨੇ ਇਸਰਾਏਲੀਆਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਗੁਲਾਮ ਬਣਾ ਲਿਆ।

Numbers 21:1 (UKJV) And when king Arad the Canaanite, which dwelt in the south, heard tell that Israel came by the way of the spies; then he fought against Israel, and took some of them prisoners.

1ਜਦੋਂ ਨੇਗੇਵ ਵਿੱਚ ਰਹਿਣ ਵਾਲੇ ਅਰਾਦ ਦੇ ਕਨਾਨੀ ਰਾਜੇ ਨੇ ਸੁਣਿਆ ਕਿ ਇਸਰਾਏਲ ਅਥਾਰਿਮ ਦੇ ਰਸਤੇ ਵਿੱਚ ਆ ਰਿਹਾ ਹੈ, ਤਾਂ ਉਸਨੇ ਇਸਰਾਏਲੀਆਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਗੁਲਾਮ ਬਣਾ ਲਿਆ।

2ਫਿਰ ਇਸਰਾਏਲ ਨੇ ਯਾਹਵੇਹ ਅੱਗੇ ਇਹ ਸੁੱਖਣਾ ਸੁੱਖੀ ਕਿ “ਜੇ ਤੁਸੀਂ ਇਨ੍ਹਾਂ ਲੋਕਾਂ ਨੂੰ ਸਾਡੇ ਹੱਥਾਂ ਵਿੱਚ ਸੌਂਪ ਦਿਓਗੇ, ਤਾਂ ਅਸੀਂ ਉਹਨਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂਗੇ।”

3ਯਾਹਵੇਹ ਨੇ ਇਸਰਾਏਲ ਦੀ ਬੇਨਤੀ ਸੁਣੀ ਅਤੇ ਕਨਾਨੀਆਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। ਇਸਰਾਏਲੀਆਂ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਇਸ ਲਈ ਉਸ ਥਾਂ ਦਾ ਨਾਂ ਹੋਰਮਾਹ ਰੱਖਿਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.