ਗਿਣਤੀ 22

ਜਦੋਂ ਗਧੀ ਨੇ ਯਾਹਵੇਹ ਦੇ ਦੂਤ ਨੂੰ ਹੱਥ ਵਿੱਚ ਤਲਵਾਰ ਫੜ੍ਹੀ ਹੋਈ ਖੜ੍ਹਾ ਵੇਖਿਆ, ਤਾਂ ਗਧੀ ਸੜਕ ਤੋਂ ਇੱਕ ਖੇਤ ਵਿੱਚ ਵੜ ਗਈ। ਬਿਲਆਮ ਨੇ ਇਸ ਨੂੰ ਸੜਕ ਉੱਤੇ ਵਾਪਸ ਲਿਆਉਣ ਲਈ ਕੁੱਟਿਆ।

Numbers 22:23 (UKJV) And the ass saw the angel of the LORD standing in the way, and his sword drawn in his hand: and the ass turned aside out of the way, and went into the field: and Balaam stroke the ass, to turn her into the way.

21ਬਿਲਆਮ ਸਵੇਰੇ ਉੱਠਿਆ ਅਤੇ ਆਪਣੇ ਗਧੀ ਉੱਤੇ ਕਾਠੀ ਪਾ ਕੇ ਮੋਆਬੀ ਅਧਿਕਾਰੀਆਂ ਦੇ ਨਾਲ ਚਲਾ ਗਿਆ।

22ਪਰ ਜਦੋਂ ਉਹ ਗਿਆ ਤਾਂ ਪਰਮੇਸ਼ਵਰ ਬਹੁਤ ਗੁੱਸੇ ਵਿੱਚ ਸੀ ਅਤੇ ਯਾਹਵੇਹ ਦਾ ਦੂਤ ਉਸ ਦਾ ਵਿਰੋਧ ਕਰਨ ਲਈ ਰਾਹ ਵਿੱਚ ਖੜ੍ਹਾ ਹੋ ਗਿਆ। ਬਿਲਆਮ ਆਪਣੇ ਖੋਤੇ ਉੱਤੇ ਸਵਾਰ ਸੀ ਅਤੇ ਉਸਦੇ ਦੋ ਸੇਵਕ ਉਸਦੇ ਨਾਲ ਸਨ।

23ਜਦੋਂ ਗਧੀ ਨੇ ਯਾਹਵੇਹ ਦੇ ਦੂਤ ਨੂੰ ਹੱਥ ਵਿੱਚ ਤਲਵਾਰ ਫੜ੍ਹੀ ਹੋਈ ਖੜ੍ਹਾ ਵੇਖਿਆ, ਤਾਂ ਗਧੀ ਸੜਕ ਤੋਂ ਇੱਕ ਖੇਤ ਵਿੱਚ ਵੜ ਗਈ। ਬਿਲਆਮ ਨੇ ਇਸ ਨੂੰ ਸੜਕ ਉੱਤੇ ਵਾਪਸ ਲਿਆਉਣ ਲਈ ਕੁੱਟਿਆ।

24ਤਦ ਯਾਹਵੇਹ ਦਾ ਦੂਤ ਅੰਗੂਰੀ ਬਾਗ਼ਾਂ ਵਿੱਚੋਂ ਦੀ ਇੱਕ ਭੀੜੇ ਰਸਤੇ ਵਿੱਚ ਖੜ੍ਹਾ ਸੀ, ਜਿੱਥੇ ਦੋਵੇਂ ਪਾਸੇ ਕੰਧ ਸੀ।

25ਜਦੋਂ ਗਧੀ ਨੇ ਯਾਹਵੇਹ ਦੇ ਦੂਤ ਨੂੰ ਦੇਖਿਆ, ਅਤੇ ਬਿਲਆਮ ਦੇ ਪੈਰ ਨੂੰ ਕੰਧ ਨਾਲ ਦਬਾਇਆ, ਉਸ ਨੇ ਫਿਰ ਉਸਨੂੰ ਮਾਰਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.