ਗਿਣਤੀ 22

ਤਦ ਯਾਹਵੇਹ ਦਾ ਦੂਤ ਅੰਗੂਰੀ ਬਾਗ਼ਾਂ ਵਿੱਚੋਂ ਦੀ ਇੱਕ ਭੀੜੇ ਰਸਤੇ ਵਿੱਚ ਖੜ੍ਹਾ ਸੀ, ਜਿੱਥੇ ਦੋਵੇਂ ਪਾਸੇ ਕੰਧ ਸੀ।

Numbers 22:24 (UKJV) But the angel of the LORD stood in a path of the vineyards, a wall being on this side, and a wall on that side.

22ਪਰ ਜਦੋਂ ਉਹ ਗਿਆ ਤਾਂ ਪਰਮੇਸ਼ਵਰ ਬਹੁਤ ਗੁੱਸੇ ਵਿੱਚ ਸੀ ਅਤੇ ਯਾਹਵੇਹ ਦਾ ਦੂਤ ਉਸ ਦਾ ਵਿਰੋਧ ਕਰਨ ਲਈ ਰਾਹ ਵਿੱਚ ਖੜ੍ਹਾ ਹੋ ਗਿਆ। ਬਿਲਆਮ ਆਪਣੇ ਖੋਤੇ ਉੱਤੇ ਸਵਾਰ ਸੀ ਅਤੇ ਉਸਦੇ ਦੋ ਸੇਵਕ ਉਸਦੇ ਨਾਲ ਸਨ।

23ਜਦੋਂ ਗਧੀ ਨੇ ਯਾਹਵੇਹ ਦੇ ਦੂਤ ਨੂੰ ਹੱਥ ਵਿੱਚ ਤਲਵਾਰ ਫੜ੍ਹੀ ਹੋਈ ਖੜ੍ਹਾ ਵੇਖਿਆ, ਤਾਂ ਗਧੀ ਸੜਕ ਤੋਂ ਇੱਕ ਖੇਤ ਵਿੱਚ ਵੜ ਗਈ। ਬਿਲਆਮ ਨੇ ਇਸ ਨੂੰ ਸੜਕ ਉੱਤੇ ਵਾਪਸ ਲਿਆਉਣ ਲਈ ਕੁੱਟਿਆ।

24ਤਦ ਯਾਹਵੇਹ ਦਾ ਦੂਤ ਅੰਗੂਰੀ ਬਾਗ਼ਾਂ ਵਿੱਚੋਂ ਦੀ ਇੱਕ ਭੀੜੇ ਰਸਤੇ ਵਿੱਚ ਖੜ੍ਹਾ ਸੀ, ਜਿੱਥੇ ਦੋਵੇਂ ਪਾਸੇ ਕੰਧ ਸੀ।

25ਜਦੋਂ ਗਧੀ ਨੇ ਯਾਹਵੇਹ ਦੇ ਦੂਤ ਨੂੰ ਦੇਖਿਆ, ਅਤੇ ਬਿਲਆਮ ਦੇ ਪੈਰ ਨੂੰ ਕੰਧ ਨਾਲ ਦਬਾਇਆ, ਉਸ ਨੇ ਫਿਰ ਉਸਨੂੰ ਮਾਰਿਆ।

26ਤਾਂ ਯਾਹਵੇਹ ਦਾ ਦੂਤ ਅੱਗੇ ਜਾ ਕੇ ਇੱਕ ਭੀੜੀ ਥਾਂ ਵਿੱਚ ਜਾ ਕੇ ਖੜ੍ਹਾ ਹੋ ਗਿਆ ਜਿੱਥੇ ਨਾ ਸੱਜੇ ਨਾ ਖੱਬੇ ਮੁੜਨ ਕੋਈ ਰਾਹ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.