ਗਿਣਤੀ 23

“ਉਸ ਨੂੰ ਯਾਕੋਬ ਵਿੱਚ ਕੋਈ ਬੁਰਿਆਈ ਨਹੀਂ ਦਿਖਾਈ ਦਿੱਤੀ, ਇਸਰਾਏਲ ਵਿੱਚ ਕੋਈ ਚਲਾਕੀ ਨਹੀਂ ਵੇਖੀ ਹੈ। ਯਾਹਵੇਹ ਉਹਨਾਂ ਦਾ ਪਰਮੇਸ਼ਵਰ ਉਹਨਾਂ ਦੇ ਨਾਲ ਹੈ, ਅਤੇ ਰਾਜੇ ਦੀ ਲਲਕਾਰ ਉਹ ਦੇ ਵਿੱਚ ਹੈ।

Numbers 23:21 (UKJV) He has not beheld iniquity in Jacob, neither has he seen perverseness in Israel: the LORD his God is with him, and the shout of a king is among them.

19ਪਰਮੇਸ਼ਵਰ ਮਨੁੱਖ ਨਹੀਂ ਕਿ ਉਹ ਝੂਠ ਬੋਲੇ, ਉਹ ਮਨੁੱਖ ਨਹੀਂ ਕਿ ਉਹ ਆਪਣਾ ਮਨ ਬਦਲ ਲਵੇ। ਜੋ ਉਹ ਬੋਲਦਾ ਹੈ ਅਤੇ ਫਿਰ ਕੰਮ ਨਹੀਂ ਕਰਦਾ? ਜੋ ਉਹ ਵਾਅਦਾ ਕਰਦਾ ਹੈ ਅਤੇ ਪੂਰਾ ਨਹੀਂ ਕਰਦਾ?

20ਮੈਨੂੰ ਅਸੀਸ ਦੇਣ ਦਾ ਹੁਕਮ ਮਿਲਿਆ ਹੈ; ਉਸਨੇ ਅਸੀਸ ਦਿੱਤੀ ਹੈ, ਅਤੇ ਮੈਂ ਇਸਨੂੰ ਬਦਲ ਨਹੀਂ ਸਕਦਾ।

21“ਉਸ ਨੂੰ ਯਾਕੋਬ ਵਿੱਚ ਕੋਈ ਬੁਰਿਆਈ ਨਹੀਂ ਦਿਖਾਈ ਦਿੱਤੀ, ਇਸਰਾਏਲ ਵਿੱਚ ਕੋਈ ਚਲਾਕੀ ਨਹੀਂ ਵੇਖੀ ਹੈ। ਯਾਹਵੇਹ ਉਹਨਾਂ ਦਾ ਪਰਮੇਸ਼ਵਰ ਉਹਨਾਂ ਦੇ ਨਾਲ ਹੈ, ਅਤੇ ਰਾਜੇ ਦੀ ਲਲਕਾਰ ਉਹ ਦੇ ਵਿੱਚ ਹੈ।

22ਪਰਮੇਸ਼ਵਰ ਨੇ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ। ਉਹਨਾਂ ਕੋਲ ਜੰਗਲੀ ਬਲਦ ਦੀ ਤਾਕਤ ਹੈ।

23ਯਾਕੋਬ ਦੇ ਵਿਰੁੱਧ ਕੋਈ ਜਾਦੂ ਨਹੀਂ ਚਲਦਾ, ਨਾ ਇਸਰਾਏਲ ਦੇ ਉੱਤੇ ਕੋਈ ਟੂਣਾ। ਹੁਣ ਯਾਕੋਬ ਅਤੇ ਇਸਰਾਏਲ ਬਾਰੇ ਕਿਹਾ ਜਾਵੇਗਾ, ‘ਵੇਖੋ ਪਰਮੇਸ਼ਵਰ ਨੇ ਕੀ ਕੀਤਾ ਹੈ!’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.