ਗਿਣਤੀ 23

ਪਰਮੇਸ਼ਵਰ ਨੇ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ। ਉਹਨਾਂ ਕੋਲ ਜੰਗਲੀ ਬਲਦ ਦੀ ਤਾਕਤ ਹੈ।

Numbers 23:22 (UKJV) God brought them out of Egypt; he has as it were the strength of an unicorn .

20ਮੈਨੂੰ ਅਸੀਸ ਦੇਣ ਦਾ ਹੁਕਮ ਮਿਲਿਆ ਹੈ; ਉਸਨੇ ਅਸੀਸ ਦਿੱਤੀ ਹੈ, ਅਤੇ ਮੈਂ ਇਸਨੂੰ ਬਦਲ ਨਹੀਂ ਸਕਦਾ।

21“ਉਸ ਨੂੰ ਯਾਕੋਬ ਵਿੱਚ ਕੋਈ ਬੁਰਿਆਈ ਨਹੀਂ ਦਿਖਾਈ ਦਿੱਤੀ, ਇਸਰਾਏਲ ਵਿੱਚ ਕੋਈ ਚਲਾਕੀ ਨਹੀਂ ਵੇਖੀ ਹੈ। ਯਾਹਵੇਹ ਉਹਨਾਂ ਦਾ ਪਰਮੇਸ਼ਵਰ ਉਹਨਾਂ ਦੇ ਨਾਲ ਹੈ, ਅਤੇ ਰਾਜੇ ਦੀ ਲਲਕਾਰ ਉਹ ਦੇ ਵਿੱਚ ਹੈ।

22ਪਰਮੇਸ਼ਵਰ ਨੇ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ। ਉਹਨਾਂ ਕੋਲ ਜੰਗਲੀ ਬਲਦ ਦੀ ਤਾਕਤ ਹੈ।

23ਯਾਕੋਬ ਦੇ ਵਿਰੁੱਧ ਕੋਈ ਜਾਦੂ ਨਹੀਂ ਚਲਦਾ, ਨਾ ਇਸਰਾਏਲ ਦੇ ਉੱਤੇ ਕੋਈ ਟੂਣਾ। ਹੁਣ ਯਾਕੋਬ ਅਤੇ ਇਸਰਾਏਲ ਬਾਰੇ ਕਿਹਾ ਜਾਵੇਗਾ, ‘ਵੇਖੋ ਪਰਮੇਸ਼ਵਰ ਨੇ ਕੀ ਕੀਤਾ ਹੈ!’

24ਇਹ ਲੋਕ ਸ਼ੇਰਨੀ ਵਾਂਗ ਉੱਠਦੇ ਹਨ। ਉਹ ਆਪਣੇ ਆਪ ਨੂੰ ਇੱਕ ਸ਼ੇਰ ਵਾਂਗ ਉਠਾਉਂਣਗੇ ਉਦੋਂ ਤੱਕ ਆਰਾਮ ਨਹੀਂ ਕਰਨਗੇ ਜਦੋਂ ਤੱਕ ਉਹ ਆਪਣੇ ਸ਼ਿਕਾਰ ਨੂੰ ਖਾ ਨਹੀਂ ਜਾਂਦਾ ਅਤੇ ਆਪਣੇ ਸ਼ਿਕਾਰਾਂ ਦਾ ਲਹੂ ਨਹੀਂ ਪੀ ਲੈਂਦਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.