18ਤਦ ਉਸ ਨੇ ਆਪਣਾ ਸੰਦੇਸ਼ ਸੁਣਾਇਆ, ਹੇ ਬਾਲਾਕ, ਉੱਠ ਅਤੇ ਸੁਣ ਸਿੱਪੋਰ ਦੇ ਪੁੱਤਰ, ਮੇਰੀ ਸੁਣ।
19ਪਰਮੇਸ਼ਵਰ ਮਨੁੱਖ ਨਹੀਂ ਕਿ ਉਹ ਝੂਠ ਬੋਲੇ, ਉਹ ਮਨੁੱਖ ਨਹੀਂ ਕਿ ਉਹ ਆਪਣਾ ਮਨ ਬਦਲ ਲਵੇ। ਜੋ ਉਹ ਬੋਲਦਾ ਹੈ ਅਤੇ ਫਿਰ ਕੰਮ ਨਹੀਂ ਕਰਦਾ? ਜੋ ਉਹ ਵਾਅਦਾ ਕਰਦਾ ਹੈ ਅਤੇ ਪੂਰਾ ਨਹੀਂ ਕਰਦਾ?
20ਮੈਨੂੰ ਅਸੀਸ ਦੇਣ ਦਾ ਹੁਕਮ ਮਿਲਿਆ ਹੈ; ਉਸਨੇ ਅਸੀਸ ਦਿੱਤੀ ਹੈ, ਅਤੇ ਮੈਂ ਇਸਨੂੰ ਬਦਲ ਨਹੀਂ ਸਕਦਾ।
21“ਉਸ ਨੂੰ ਯਾਕੋਬ ਵਿੱਚ ਕੋਈ ਬੁਰਿਆਈ ਨਹੀਂ ਦਿਖਾਈ ਦਿੱਤੀ, ਇਸਰਾਏਲ ਵਿੱਚ ਕੋਈ ਚਲਾਕੀ ਨਹੀਂ ਵੇਖੀ ਹੈ। ਯਾਹਵੇਹ ਉਹਨਾਂ ਦਾ ਪਰਮੇਸ਼ਵਰ ਉਹਨਾਂ ਦੇ ਨਾਲ ਹੈ, ਅਤੇ ਰਾਜੇ ਦੀ ਲਲਕਾਰ ਉਹ ਦੇ ਵਿੱਚ ਹੈ।
22ਪਰਮੇਸ਼ਵਰ ਨੇ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ। ਉਹਨਾਂ ਕੋਲ ਜੰਗਲੀ ਬਲਦ ਦੀ ਤਾਕਤ ਹੈ।