28ਅਤੇ ਬਾਲਾਕ ਬਿਲਆਮ ਨੂੰ ਪਓਰ ਦੀ ਚੋਟੀ ਉੱਤੇ ਲੈ ਗਿਆ, ਜਿਹੜੀ ਹੇਠਾਂ ਵੱਲ ਨੂੰ ਝੁਕੀ ਹੋਈ ਸੀ।
29ਬਿਲਆਮ ਨੇ ਬਾਲਾਕ ਨੂੰ ਆਖਿਆ, “ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਮੇਰੇ ਲਈ ਸੱਤ ਬਲਦ ਅਤੇ ਸੱਤ ਭੇਡੂ ਤਿਆਰ ਕਰ।”
30ਬਾਲਾਕ ਨੇ ਬਿਲਆਮ ਦੇ ਕਹਿਣ ਅਨੁਸਾਰ ਕੀਤਾ ਅਤੇ ਹਰੇਕ ਜਗਵੇਦੀ ਉੱਤੇ ਇੱਕ ਬਲਦ ਅਤੇ ਇੱਕ ਭੇਡੂ ਚੜ੍ਹਾਇਆ।