1ਹੁਣ ਜਦੋਂ ਬਿਲਆਮ ਨੇ ਵੇਖਿਆ ਕਿ ਇਸਰਾਏਲ ਨੂੰ ਅਸੀਸ ਦੇ ਕੇ ਯਾਹਵੇਹ ਨੂੰ ਚੰਗਾ ਲੱਗਦਾ ਹੈ, ਤਾਂ ਉਸਨੇ ਹੋਰ ਸਮਿਆਂ ਵਾਂਗ ਭਵਿੱਖਬਾਣੀ ਨਾ ਕੀਤੀ, ਸਗੋਂ ਆਪਣਾ ਮੂੰਹ ਉਜਾੜ ਵੱਲ ਮੋੜ ਲਿਆ।
2ਜਦੋਂ ਬਿਲਆਮ ਨੇ ਬਾਹਰ ਨਿਗਾਹ ਮਾਰ ਕੇ ਇਸਰਾਏਲ ਨੂੰ ਗੋਤ ਅਨੁਸਾਰ ਡੇਰੇ ਲਾਏ ਹੋਏ ਵੇਖਿਆ ਤਾਂ ਪਰਮੇਸ਼ਵਰ ਦਾ ਆਤਮਾ ਉਸ ਉੱਤੇ ਆਇਆ।
3ਅਤੇ ਉਸਨੇ ਆਪਣਾ ਸੰਦੇਸ਼ ਸੁਣਾਇਆ: “ਬਓਰ ਦੇ ਪੁੱਤਰ ਬਿਲਆਮ ਦੀ ਭਵਿੱਖਬਾਣੀ, ਉਸ ਦੀ ਭਵਿੱਖਬਾਣੀ ਜਿਸ ਦੀ ਅੱਖ ਸਾਫ਼ ਵੇਖਦੀ ਹੈ,