ਗਿਣਤੀ 24

“ਮੈਂ ਉਸਨੂੰ ਵੇਖਦਾ ਹਾਂ, ਪਰ ਹੁਣ ਨਹੀਂ; ਮੈਂ ਉਸ ਨੂੰ ਤੱਕਦਾ ਹਾਂ, ਪਰ ਨੇੜਿਓ ਨਹੀਂ। ਯਾਕੋਬ ਵਿੱਚੋਂ ਇੱਕ ਤਾਰਾ ਨਿੱਕਲੇਗਾ। ਅਤੇ ਇਸਰਾਏਲ ਤੋਂ ਇੱਕ ਰਾਜ ਉੱਠੇਗਾ। ਉਹ ਮੋਆਬ ਦੇ ਮੱਥੇ ਨੂੰ ਚੂਰ-ਚੂਰ ਕਰ ਦੇਵੇਗਾ, ਸ਼ੈਥ ਦੇ ਸਾਰੇ ਲੋਕਾਂ ਦੀਆਂ ਖੋਪੜੀਆਂ ਭੰਨ ਸੁੱਟੇਗਾ।

Numbers 24:17 (UKJV) I shall see him, but not now: I shall behold him, but not nigh: there shall come a Star out of Jacob, and a Sceptre shall rise out of Israel, and shall strike the corners of Moab, and destroy all the children of Sheth.

15ਤਦ ਉਸਨੇ ਆਪਣਾ ਸੰਦੇਸ਼ ਸੁਣਾਇਆ: “ਬਓਰ ਦੇ ਪੁੱਤਰ ਬਿਲਆਮ ਦੀ ਭਵਿੱਖਬਾਣੀ, ਉਸ ਦੀ ਭਵਿੱਖਬਾਣੀ ਜਿਸਦੀ ਅੱਖ ਸਾਫ਼ ਵੇਖਦੀ ਹੈ,

16ਉਸ ਵਿਅਕਤੀ ਦੀ ਭਵਿੱਖਬਾਣੀ ਜੋ ਸੁਣਦਾ ਹੈ। ਪਰਮੇਸ਼ਵਰ ਦੇ ਬਚਨ, ਜਿਸ ਨੂੰ ਅੱਤ ਮਹਾਨ ਤੋਂ ਗਿਆਨ ਹੈ, ਜੋ ਸਰਵਸ਼ਕਤੀਮਾਨ ਤੋਂ ਦਰਸ਼ਨ ਵੇਖਦਾ ਹੈ, ਜੋ ਮੱਥਾ ਟੇਕਦਾ ਹੈ ਅਤੇ ਜਿਸ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ:

17“ਮੈਂ ਉਸਨੂੰ ਵੇਖਦਾ ਹਾਂ, ਪਰ ਹੁਣ ਨਹੀਂ; ਮੈਂ ਉਸ ਨੂੰ ਤੱਕਦਾ ਹਾਂ, ਪਰ ਨੇੜਿਓ ਨਹੀਂ। ਯਾਕੋਬ ਵਿੱਚੋਂ ਇੱਕ ਤਾਰਾ ਨਿੱਕਲੇਗਾ। ਅਤੇ ਇਸਰਾਏਲ ਤੋਂ ਇੱਕ ਰਾਜ ਉੱਠੇਗਾ। ਉਹ ਮੋਆਬ ਦੇ ਮੱਥੇ ਨੂੰ ਚੂਰ-ਚੂਰ ਕਰ ਦੇਵੇਗਾ, ਸ਼ੈਥ ਦੇ ਸਾਰੇ ਲੋਕਾਂ ਦੀਆਂ ਖੋਪੜੀਆਂ ਭੰਨ ਸੁੱਟੇਗਾ।

18ਅਦੋਮ ਨੂੰ ਜਿੱਤ ਲਿਆ ਜਾਵੇਗਾ, ਉਸ ਦੇ ਦੁਸ਼ਮਣ ਸੇਈਰ ਨੂੰ ਜਿੱਤ ਲਿਆ ਜਾਵੇਗਾ, ਪਰ ਇਸਰਾਏਲ ਮਜ਼ਬੂਤ ਹੋਵੇਗਾ।

19ਇੱਕ ਹਾਕਮ ਯਾਕੋਬ ਵਿੱਚੋਂ ਬਾਹਰ ਆਵੇਗਾ ਅਤੇ ਸ਼ਹਿਰ ਦੇ ਬਚੇ ਹੋਏ ਲੋਕਾਂ ਨੂੰ ਤਬਾਹ ਕਰ ਦੇਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.