ਗਿਣਤੀ 24

ਉਸ ਵਿਅਕਤੀ ਦੀ ਭਵਿੱਖਬਾਣੀ ਜੋ ਸੁਣਦਾ ਹੈ। ਪਰਮੇਸ਼ਵਰ ਦੇ ਬਚਨ, ਜਿਸ ਨੂੰ ਅੱਤ ਮਹਾਨ ਤੋਂ ਗਿਆਨ ਹੈ, ਜੋ ਸਰਵਸ਼ਕਤੀਮਾਨ ਤੋਂ ਦਰਸ਼ਨ ਵੇਖਦਾ ਹੈ, ਜੋ ਮੱਥਾ ਟੇਕਦਾ ਹੈ ਅਤੇ ਜਿਸ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ:

Numbers 24:16 (UKJV) He has said, which heard the words of God, and knew the knowledge of the most High, which saw the vision of the Almighty, falling into a trance, but having his eyes open:

14ਹੁਣ ਮੈਂ ਆਪਣੇ ਲੋਕਾਂ ਕੋਲ ਵਾਪਸ ਜਾ ਰਿਹਾ ਹਾਂ, ਪਰ ਹਾਂ, ਮੈਂ ਤੁਹਾਨੂੰ ਚੇਤਾਵਨੀ ਦੇਵਾਂ ਕਿ ਇਹ ਲੋਕ ਆਉਣ ਵਾਲੇ ਦਿਨਾਂ ਵਿੱਚ ਤੇਰੇ ਲੋਕਾਂ ਨਾਲ ਕੀ ਕਰਨਗੇ।”

15ਤਦ ਉਸਨੇ ਆਪਣਾ ਸੰਦੇਸ਼ ਸੁਣਾਇਆ: “ਬਓਰ ਦੇ ਪੁੱਤਰ ਬਿਲਆਮ ਦੀ ਭਵਿੱਖਬਾਣੀ, ਉਸ ਦੀ ਭਵਿੱਖਬਾਣੀ ਜਿਸਦੀ ਅੱਖ ਸਾਫ਼ ਵੇਖਦੀ ਹੈ,

16ਉਸ ਵਿਅਕਤੀ ਦੀ ਭਵਿੱਖਬਾਣੀ ਜੋ ਸੁਣਦਾ ਹੈ। ਪਰਮੇਸ਼ਵਰ ਦੇ ਬਚਨ, ਜਿਸ ਨੂੰ ਅੱਤ ਮਹਾਨ ਤੋਂ ਗਿਆਨ ਹੈ, ਜੋ ਸਰਵਸ਼ਕਤੀਮਾਨ ਤੋਂ ਦਰਸ਼ਨ ਵੇਖਦਾ ਹੈ, ਜੋ ਮੱਥਾ ਟੇਕਦਾ ਹੈ ਅਤੇ ਜਿਸ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ:

17“ਮੈਂ ਉਸਨੂੰ ਵੇਖਦਾ ਹਾਂ, ਪਰ ਹੁਣ ਨਹੀਂ; ਮੈਂ ਉਸ ਨੂੰ ਤੱਕਦਾ ਹਾਂ, ਪਰ ਨੇੜਿਓ ਨਹੀਂ। ਯਾਕੋਬ ਵਿੱਚੋਂ ਇੱਕ ਤਾਰਾ ਨਿੱਕਲੇਗਾ। ਅਤੇ ਇਸਰਾਏਲ ਤੋਂ ਇੱਕ ਰਾਜ ਉੱਠੇਗਾ। ਉਹ ਮੋਆਬ ਦੇ ਮੱਥੇ ਨੂੰ ਚੂਰ-ਚੂਰ ਕਰ ਦੇਵੇਗਾ, ਸ਼ੈਥ ਦੇ ਸਾਰੇ ਲੋਕਾਂ ਦੀਆਂ ਖੋਪੜੀਆਂ ਭੰਨ ਸੁੱਟੇਗਾ।

18ਅਦੋਮ ਨੂੰ ਜਿੱਤ ਲਿਆ ਜਾਵੇਗਾ, ਉਸ ਦੇ ਦੁਸ਼ਮਣ ਸੇਈਰ ਨੂੰ ਜਿੱਤ ਲਿਆ ਜਾਵੇਗਾ, ਪਰ ਇਸਰਾਏਲ ਮਜ਼ਬੂਤ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.