ਗਿਣਤੀ 24

ਹੁਣ ਮੈਂ ਆਪਣੇ ਲੋਕਾਂ ਕੋਲ ਵਾਪਸ ਜਾ ਰਿਹਾ ਹਾਂ, ਪਰ ਹਾਂ, ਮੈਂ ਤੁਹਾਨੂੰ ਚੇਤਾਵਨੀ ਦੇਵਾਂ ਕਿ ਇਹ ਲੋਕ ਆਉਣ ਵਾਲੇ ਦਿਨਾਂ ਵਿੱਚ ਤੇਰੇ ਲੋਕਾਂ ਨਾਲ ਕੀ ਕਰਨਗੇ।”

Numbers 24:14 (UKJV) And now, behold, I go unto my people: come therefore, and I will advertise you what this people shall do to your people in the latter days.

12ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, “ਕੀ ਮੈਂ ਉਹਨਾਂ ਸੰਦੇਸ਼ਵਾਹਕਾਂ ਨੂੰ ਨਹੀਂ ਦੱਸਿਆ ਜਿਨ੍ਹਾਂ ਨੂੰ ਤੂੰ ਮੇਰੇ ਕੋਲ ਭੇਜਿਆ ਸੀ,

13‘ਭਾਵੇਂ ਬਾਲਾਕ ਆਪਣੇ ਮਹਿਲ ਵਿੱਚ ਸਾਰਾ ਸੋਨਾ ਅਤੇ ਚਾਂਦੀ ਮੈਨੂੰ ਦੇ ਦੇਵੇ, ਮੈ ਯਾਹਵੇਹ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ ਕਿ ਆਪਣੇ ਹੀ ਮਨ ਤੋਂ ਭਲਾ ਜਾ ਬੁਰਾ ਕਰਾ? ਜਿਹੜਾ ਵਾਕ ਯਾਹਵੇਹ ਕਹੇ ਉਹੀ ਬੋਲਾਂਗਾ।’

14ਹੁਣ ਮੈਂ ਆਪਣੇ ਲੋਕਾਂ ਕੋਲ ਵਾਪਸ ਜਾ ਰਿਹਾ ਹਾਂ, ਪਰ ਹਾਂ, ਮੈਂ ਤੁਹਾਨੂੰ ਚੇਤਾਵਨੀ ਦੇਵਾਂ ਕਿ ਇਹ ਲੋਕ ਆਉਣ ਵਾਲੇ ਦਿਨਾਂ ਵਿੱਚ ਤੇਰੇ ਲੋਕਾਂ ਨਾਲ ਕੀ ਕਰਨਗੇ।”

15ਤਦ ਉਸਨੇ ਆਪਣਾ ਸੰਦੇਸ਼ ਸੁਣਾਇਆ: “ਬਓਰ ਦੇ ਪੁੱਤਰ ਬਿਲਆਮ ਦੀ ਭਵਿੱਖਬਾਣੀ, ਉਸ ਦੀ ਭਵਿੱਖਬਾਣੀ ਜਿਸਦੀ ਅੱਖ ਸਾਫ਼ ਵੇਖਦੀ ਹੈ,

16ਉਸ ਵਿਅਕਤੀ ਦੀ ਭਵਿੱਖਬਾਣੀ ਜੋ ਸੁਣਦਾ ਹੈ। ਪਰਮੇਸ਼ਵਰ ਦੇ ਬਚਨ, ਜਿਸ ਨੂੰ ਅੱਤ ਮਹਾਨ ਤੋਂ ਗਿਆਨ ਹੈ, ਜੋ ਸਰਵਸ਼ਕਤੀਮਾਨ ਤੋਂ ਦਰਸ਼ਨ ਵੇਖਦਾ ਹੈ, ਜੋ ਮੱਥਾ ਟੇਕਦਾ ਹੈ ਅਤੇ ਜਿਸ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.