ਗਿਣਤੀ 24

ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, “ਕੀ ਮੈਂ ਉਹਨਾਂ ਸੰਦੇਸ਼ਵਾਹਕਾਂ ਨੂੰ ਨਹੀਂ ਦੱਸਿਆ ਜਿਨ੍ਹਾਂ ਨੂੰ ਤੂੰ ਮੇਰੇ ਕੋਲ ਭੇਜਿਆ ਸੀ,

Numbers 24:12 (UKJV) And Balaam said unto Balak, Spoke I not also to your messengers which you sent unto me, saying,

10ਤਦ ਬਾਲਾਕ ਦਾ ਕ੍ਰੋਧ ਬਿਲਆਮ ਉੱਤੇ ਭੜਕ ਉੱਠਿਆ। ਉਸਨੇ ਆਪਣੇ ਹੱਥ ਉੱਤੇ ਹੱਥ ਮਾਰ ਕੇ ਬਿਲਆਮ ਨੂੰ ਕਿਹਾ, “ਮੈਂ ਤੈਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਬੁਲਾਇਆ ਸੀ, ਪਰ ਤੂੰ ਉਹਨਾਂ ਨੂੰ ਤਿੰਨ ਵਾਰ ਬਰਕਤਾਂ ਤੇ ਬਰਕਤਾਂ ਦਿੱਤੀਆਂ ਹਨ।

11ਹੁਣ ਆਪਣੇ ਘਰ ਚਲਾ ਜਾ! ਮੈਂ ਕਿਹਾ ਸੀ ਕਿ ਮੈਂ ਤੁਹਾਨੂੰ ਬਹੁਤ ਵਧੀਆ ਇਨਾਮ ਦੇਵਾਂਗਾ, ਪਰ ਯਾਹਵੇਹ ਨੇ ਤੈਨੂੰ ਇਨਾਮ ਲੈਣ ਤੋਂ ਰੋਕਿਆ ਹੈ।”

12ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, “ਕੀ ਮੈਂ ਉਹਨਾਂ ਸੰਦੇਸ਼ਵਾਹਕਾਂ ਨੂੰ ਨਹੀਂ ਦੱਸਿਆ ਜਿਨ੍ਹਾਂ ਨੂੰ ਤੂੰ ਮੇਰੇ ਕੋਲ ਭੇਜਿਆ ਸੀ,

13‘ਭਾਵੇਂ ਬਾਲਾਕ ਆਪਣੇ ਮਹਿਲ ਵਿੱਚ ਸਾਰਾ ਸੋਨਾ ਅਤੇ ਚਾਂਦੀ ਮੈਨੂੰ ਦੇ ਦੇਵੇ, ਮੈ ਯਾਹਵੇਹ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ ਕਿ ਆਪਣੇ ਹੀ ਮਨ ਤੋਂ ਭਲਾ ਜਾ ਬੁਰਾ ਕਰਾ? ਜਿਹੜਾ ਵਾਕ ਯਾਹਵੇਹ ਕਹੇ ਉਹੀ ਬੋਲਾਂਗਾ।’

14ਹੁਣ ਮੈਂ ਆਪਣੇ ਲੋਕਾਂ ਕੋਲ ਵਾਪਸ ਜਾ ਰਿਹਾ ਹਾਂ, ਪਰ ਹਾਂ, ਮੈਂ ਤੁਹਾਨੂੰ ਚੇਤਾਵਨੀ ਦੇਵਾਂ ਕਿ ਇਹ ਲੋਕ ਆਉਣ ਵਾਲੇ ਦਿਨਾਂ ਵਿੱਚ ਤੇਰੇ ਲੋਕਾਂ ਨਾਲ ਕੀ ਕਰਨਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.