ਗਿਣਤੀ 24

ਤਦ ਬਾਲਾਕ ਦਾ ਕ੍ਰੋਧ ਬਿਲਆਮ ਉੱਤੇ ਭੜਕ ਉੱਠਿਆ। ਉਸਨੇ ਆਪਣੇ ਹੱਥ ਉੱਤੇ ਹੱਥ ਮਾਰ ਕੇ ਬਿਲਆਮ ਨੂੰ ਕਿਹਾ, “ਮੈਂ ਤੈਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਬੁਲਾਇਆ ਸੀ, ਪਰ ਤੂੰ ਉਹਨਾਂ ਨੂੰ ਤਿੰਨ ਵਾਰ ਬਰਕਤਾਂ ਤੇ ਬਰਕਤਾਂ ਦਿੱਤੀਆਂ ਹਨ।

Numbers 24:10 (UKJV) And Balak's anger was kindled against Balaam, and he stroke his hands together: and Balak said unto Balaam, I called you to curse mine enemies, and, behold, you have altogether blessed them these three times.

8“ਪਰਮੇਸ਼ਵਰ ਨੇ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ। ਉਹਨਾਂ ਕੋਲ ਜੰਗਲੀ ਬਲਦ ਦੀ ਤਾਕਤ ਹੈ। ਉਹ ਆਪਣੇ ਦੁਸ਼ਮਣ ਕੌਮਾਂ ਨੂੰ ਖਾ ਜਾਂਦੇ ਹਨ ਅਤੇ ਉਹਨਾਂ ਦੀਆਂ ਹੱਡੀਆਂ ਨੂੰ ਤੋੜ ਦਿੰਦੇ ਹਨ। ਉਹ ਆਪਣੇ ਤੀਰਾਂ ਨਾਲ ਉਹਨਾਂ ਨੂੰ ਵਿੰਨ੍ਹ ਦੇਣਗੇ।

9ਉਹ ਸ਼ੇਰ ਵਾਂਗੂੰ ਝੁਕਦੇ ਅਤੇ ਲੇਟਦੇ ਹਨ, ਸ਼ੇਰਨੀ ਵਾਂਗ, ਕੌਣ ਉਹਨਾਂ ਨੂੰ ਜਗਾਉਣ ਦੀ ਹਿੰਮਤ ਕਰਦਾ ਹੈ? “ਜਿਹੜੇ ਤੈਨੂੰ ਮੁਬਾਰਕ ਆਖਣ ਉਹ ਮੁਬਾਰਕ ਹੋਣ ਅਤੇ ਜਿਹੜੇ ਤੈਨੂੰ ਸਰਾਪ ਦੇਣ ਉਹ ਸਰਾਪਤ ਹੋਣ!”

10ਤਦ ਬਾਲਾਕ ਦਾ ਕ੍ਰੋਧ ਬਿਲਆਮ ਉੱਤੇ ਭੜਕ ਉੱਠਿਆ। ਉਸਨੇ ਆਪਣੇ ਹੱਥ ਉੱਤੇ ਹੱਥ ਮਾਰ ਕੇ ਬਿਲਆਮ ਨੂੰ ਕਿਹਾ, “ਮੈਂ ਤੈਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਬੁਲਾਇਆ ਸੀ, ਪਰ ਤੂੰ ਉਹਨਾਂ ਨੂੰ ਤਿੰਨ ਵਾਰ ਬਰਕਤਾਂ ਤੇ ਬਰਕਤਾਂ ਦਿੱਤੀਆਂ ਹਨ।

11ਹੁਣ ਆਪਣੇ ਘਰ ਚਲਾ ਜਾ! ਮੈਂ ਕਿਹਾ ਸੀ ਕਿ ਮੈਂ ਤੁਹਾਨੂੰ ਬਹੁਤ ਵਧੀਆ ਇਨਾਮ ਦੇਵਾਂਗਾ, ਪਰ ਯਾਹਵੇਹ ਨੇ ਤੈਨੂੰ ਇਨਾਮ ਲੈਣ ਤੋਂ ਰੋਕਿਆ ਹੈ।”

12ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, “ਕੀ ਮੈਂ ਉਹਨਾਂ ਸੰਦੇਸ਼ਵਾਹਕਾਂ ਨੂੰ ਨਹੀਂ ਦੱਸਿਆ ਜਿਨ੍ਹਾਂ ਨੂੰ ਤੂੰ ਮੇਰੇ ਕੋਲ ਭੇਜਿਆ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.