ਗਿਣਤੀ 24

ਹੁਣ ਆਪਣੇ ਘਰ ਚਲਾ ਜਾ! ਮੈਂ ਕਿਹਾ ਸੀ ਕਿ ਮੈਂ ਤੁਹਾਨੂੰ ਬਹੁਤ ਵਧੀਆ ਇਨਾਮ ਦੇਵਾਂਗਾ, ਪਰ ਯਾਹਵੇਹ ਨੇ ਤੈਨੂੰ ਇਨਾਮ ਲੈਣ ਤੋਂ ਰੋਕਿਆ ਹੈ।”

Numbers 24:11 (UKJV) Therefore now flee you to your place: I thought to promote you unto great honour; but, lo, the LORD has kept you back from honour.

9ਉਹ ਸ਼ੇਰ ਵਾਂਗੂੰ ਝੁਕਦੇ ਅਤੇ ਲੇਟਦੇ ਹਨ, ਸ਼ੇਰਨੀ ਵਾਂਗ, ਕੌਣ ਉਹਨਾਂ ਨੂੰ ਜਗਾਉਣ ਦੀ ਹਿੰਮਤ ਕਰਦਾ ਹੈ? “ਜਿਹੜੇ ਤੈਨੂੰ ਮੁਬਾਰਕ ਆਖਣ ਉਹ ਮੁਬਾਰਕ ਹੋਣ ਅਤੇ ਜਿਹੜੇ ਤੈਨੂੰ ਸਰਾਪ ਦੇਣ ਉਹ ਸਰਾਪਤ ਹੋਣ!”

10ਤਦ ਬਾਲਾਕ ਦਾ ਕ੍ਰੋਧ ਬਿਲਆਮ ਉੱਤੇ ਭੜਕ ਉੱਠਿਆ। ਉਸਨੇ ਆਪਣੇ ਹੱਥ ਉੱਤੇ ਹੱਥ ਮਾਰ ਕੇ ਬਿਲਆਮ ਨੂੰ ਕਿਹਾ, “ਮੈਂ ਤੈਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਬੁਲਾਇਆ ਸੀ, ਪਰ ਤੂੰ ਉਹਨਾਂ ਨੂੰ ਤਿੰਨ ਵਾਰ ਬਰਕਤਾਂ ਤੇ ਬਰਕਤਾਂ ਦਿੱਤੀਆਂ ਹਨ।

11ਹੁਣ ਆਪਣੇ ਘਰ ਚਲਾ ਜਾ! ਮੈਂ ਕਿਹਾ ਸੀ ਕਿ ਮੈਂ ਤੁਹਾਨੂੰ ਬਹੁਤ ਵਧੀਆ ਇਨਾਮ ਦੇਵਾਂਗਾ, ਪਰ ਯਾਹਵੇਹ ਨੇ ਤੈਨੂੰ ਇਨਾਮ ਲੈਣ ਤੋਂ ਰੋਕਿਆ ਹੈ।”

12ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, “ਕੀ ਮੈਂ ਉਹਨਾਂ ਸੰਦੇਸ਼ਵਾਹਕਾਂ ਨੂੰ ਨਹੀਂ ਦੱਸਿਆ ਜਿਨ੍ਹਾਂ ਨੂੰ ਤੂੰ ਮੇਰੇ ਕੋਲ ਭੇਜਿਆ ਸੀ,

13‘ਭਾਵੇਂ ਬਾਲਾਕ ਆਪਣੇ ਮਹਿਲ ਵਿੱਚ ਸਾਰਾ ਸੋਨਾ ਅਤੇ ਚਾਂਦੀ ਮੈਨੂੰ ਦੇ ਦੇਵੇ, ਮੈ ਯਾਹਵੇਹ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ ਕਿ ਆਪਣੇ ਹੀ ਮਨ ਤੋਂ ਭਲਾ ਜਾ ਬੁਰਾ ਕਰਾ? ਜਿਹੜਾ ਵਾਕ ਯਾਹਵੇਹ ਕਹੇ ਉਹੀ ਬੋਲਾਂਗਾ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.