ਗਿਣਤੀ 24

“ਪਰਮੇਸ਼ਵਰ ਨੇ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ। ਉਹਨਾਂ ਕੋਲ ਜੰਗਲੀ ਬਲਦ ਦੀ ਤਾਕਤ ਹੈ। ਉਹ ਆਪਣੇ ਦੁਸ਼ਮਣ ਕੌਮਾਂ ਨੂੰ ਖਾ ਜਾਂਦੇ ਹਨ ਅਤੇ ਉਹਨਾਂ ਦੀਆਂ ਹੱਡੀਆਂ ਨੂੰ ਤੋੜ ਦਿੰਦੇ ਹਨ। ਉਹ ਆਪਣੇ ਤੀਰਾਂ ਨਾਲ ਉਹਨਾਂ ਨੂੰ ਵਿੰਨ੍ਹ ਦੇਣਗੇ।

Numbers 24:8 (UKJV) God brought him forth out of Egypt; he has as it were the strength of an unicorn : he shall eat up the nations his enemies, and shall break their bones, and pierce them through with his arrows.

6“ਉਹ ਘਾਟੀ ਦੇ ਵਾਂਗੂੰ ਫੈਲੇ ਹੋਏ ਹਨ, ਦਰਿਆ ਦੇ ਕੰਢੇ ਦੇ ਬਾਗਾਂ ਵਾਂਗ ਹਨ, ਯਾਹਵੇਹ ਦੁਆਰਾ ਲਾਇਆ ਗਿਆ ਅਗਰ ਦੇ ਰੁੱਖ ਵਾਂਗੂੰ, ਪਾਣੀਆਂ ਦੇ ਕੰਡੇ ਤੇ ਦਿਆਰ ਵਾਂਗ।

7ਉਹਨਾਂ ਦੀਆਂ ਬਾਲਟੀਆਂ ਵਿੱਚੋਂ ਪਾਣੀ ਵਹਿ ਜਾਵੇਗਾ। ਉਹਨਾਂ ਦਾ ਬੀਜ ਭਰਪੂਰ ਪਾਣੀਆਂ ਵਿੱਚ ਹੋਵੇਗਾ। “ਉਹਨਾਂ ਦਾ ਰਾਜਾ ਅਗਾਗ ਨਾਲੋਂ ਵੱਡਾ ਹੋਵੇਗਾ। ਉਹਨਾਂ ਦਾ ਰਾਜ ਉੱਚਾ ਕੀਤਾ ਜਾਵੇਗਾ।

8“ਪਰਮੇਸ਼ਵਰ ਨੇ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ। ਉਹਨਾਂ ਕੋਲ ਜੰਗਲੀ ਬਲਦ ਦੀ ਤਾਕਤ ਹੈ। ਉਹ ਆਪਣੇ ਦੁਸ਼ਮਣ ਕੌਮਾਂ ਨੂੰ ਖਾ ਜਾਂਦੇ ਹਨ ਅਤੇ ਉਹਨਾਂ ਦੀਆਂ ਹੱਡੀਆਂ ਨੂੰ ਤੋੜ ਦਿੰਦੇ ਹਨ। ਉਹ ਆਪਣੇ ਤੀਰਾਂ ਨਾਲ ਉਹਨਾਂ ਨੂੰ ਵਿੰਨ੍ਹ ਦੇਣਗੇ।

9ਉਹ ਸ਼ੇਰ ਵਾਂਗੂੰ ਝੁਕਦੇ ਅਤੇ ਲੇਟਦੇ ਹਨ, ਸ਼ੇਰਨੀ ਵਾਂਗ, ਕੌਣ ਉਹਨਾਂ ਨੂੰ ਜਗਾਉਣ ਦੀ ਹਿੰਮਤ ਕਰਦਾ ਹੈ? “ਜਿਹੜੇ ਤੈਨੂੰ ਮੁਬਾਰਕ ਆਖਣ ਉਹ ਮੁਬਾਰਕ ਹੋਣ ਅਤੇ ਜਿਹੜੇ ਤੈਨੂੰ ਸਰਾਪ ਦੇਣ ਉਹ ਸਰਾਪਤ ਹੋਣ!”

10ਤਦ ਬਾਲਾਕ ਦਾ ਕ੍ਰੋਧ ਬਿਲਆਮ ਉੱਤੇ ਭੜਕ ਉੱਠਿਆ। ਉਸਨੇ ਆਪਣੇ ਹੱਥ ਉੱਤੇ ਹੱਥ ਮਾਰ ਕੇ ਬਿਲਆਮ ਨੂੰ ਕਿਹਾ, “ਮੈਂ ਤੈਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਬੁਲਾਇਆ ਸੀ, ਪਰ ਤੂੰ ਉਹਨਾਂ ਨੂੰ ਤਿੰਨ ਵਾਰ ਬਰਕਤਾਂ ਤੇ ਬਰਕਤਾਂ ਦਿੱਤੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.