ਗਿਣਤੀ 24

ਉਹਨਾਂ ਦੀਆਂ ਬਾਲਟੀਆਂ ਵਿੱਚੋਂ ਪਾਣੀ ਵਹਿ ਜਾਵੇਗਾ। ਉਹਨਾਂ ਦਾ ਬੀਜ ਭਰਪੂਰ ਪਾਣੀਆਂ ਵਿੱਚ ਹੋਵੇਗਾ। “ਉਹਨਾਂ ਦਾ ਰਾਜਾ ਅਗਾਗ ਨਾਲੋਂ ਵੱਡਾ ਹੋਵੇਗਾ। ਉਹਨਾਂ ਦਾ ਰਾਜ ਉੱਚਾ ਕੀਤਾ ਜਾਵੇਗਾ।

Numbers 24:7 (UKJV) He shall pour the water out of his buckets, and his seed shall be in many waters, and his king shall be higher than Agag, and his kingdom shall be exalted.

5“ਹੇ ਯਾਕੋਬ, ਤੇਰੇ ਤੰਬੂ ਕਿੰਨੇ ਸੋਹਣੇ ਹਨ, ਹੇ ਇਸਰਾਏਲ, ਤੇਰਾ ਵਾਸ ਵੀ!

6“ਉਹ ਘਾਟੀ ਦੇ ਵਾਂਗੂੰ ਫੈਲੇ ਹੋਏ ਹਨ, ਦਰਿਆ ਦੇ ਕੰਢੇ ਦੇ ਬਾਗਾਂ ਵਾਂਗ ਹਨ, ਯਾਹਵੇਹ ਦੁਆਰਾ ਲਾਇਆ ਗਿਆ ਅਗਰ ਦੇ ਰੁੱਖ ਵਾਂਗੂੰ, ਪਾਣੀਆਂ ਦੇ ਕੰਡੇ ਤੇ ਦਿਆਰ ਵਾਂਗ।

7ਉਹਨਾਂ ਦੀਆਂ ਬਾਲਟੀਆਂ ਵਿੱਚੋਂ ਪਾਣੀ ਵਹਿ ਜਾਵੇਗਾ। ਉਹਨਾਂ ਦਾ ਬੀਜ ਭਰਪੂਰ ਪਾਣੀਆਂ ਵਿੱਚ ਹੋਵੇਗਾ। “ਉਹਨਾਂ ਦਾ ਰਾਜਾ ਅਗਾਗ ਨਾਲੋਂ ਵੱਡਾ ਹੋਵੇਗਾ। ਉਹਨਾਂ ਦਾ ਰਾਜ ਉੱਚਾ ਕੀਤਾ ਜਾਵੇਗਾ।

8“ਪਰਮੇਸ਼ਵਰ ਨੇ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ। ਉਹਨਾਂ ਕੋਲ ਜੰਗਲੀ ਬਲਦ ਦੀ ਤਾਕਤ ਹੈ। ਉਹ ਆਪਣੇ ਦੁਸ਼ਮਣ ਕੌਮਾਂ ਨੂੰ ਖਾ ਜਾਂਦੇ ਹਨ ਅਤੇ ਉਹਨਾਂ ਦੀਆਂ ਹੱਡੀਆਂ ਨੂੰ ਤੋੜ ਦਿੰਦੇ ਹਨ। ਉਹ ਆਪਣੇ ਤੀਰਾਂ ਨਾਲ ਉਹਨਾਂ ਨੂੰ ਵਿੰਨ੍ਹ ਦੇਣਗੇ।

9ਉਹ ਸ਼ੇਰ ਵਾਂਗੂੰ ਝੁਕਦੇ ਅਤੇ ਲੇਟਦੇ ਹਨ, ਸ਼ੇਰਨੀ ਵਾਂਗ, ਕੌਣ ਉਹਨਾਂ ਨੂੰ ਜਗਾਉਣ ਦੀ ਹਿੰਮਤ ਕਰਦਾ ਹੈ? “ਜਿਹੜੇ ਤੈਨੂੰ ਮੁਬਾਰਕ ਆਖਣ ਉਹ ਮੁਬਾਰਕ ਹੋਣ ਅਤੇ ਜਿਹੜੇ ਤੈਨੂੰ ਸਰਾਪ ਦੇਣ ਉਹ ਸਰਾਪਤ ਹੋਣ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.