3ਅਤੇ ਉਸਨੇ ਆਪਣਾ ਸੰਦੇਸ਼ ਸੁਣਾਇਆ: “ਬਓਰ ਦੇ ਪੁੱਤਰ ਬਿਲਆਮ ਦੀ ਭਵਿੱਖਬਾਣੀ, ਉਸ ਦੀ ਭਵਿੱਖਬਾਣੀ ਜਿਸ ਦੀ ਅੱਖ ਸਾਫ਼ ਵੇਖਦੀ ਹੈ,
4ਪਰਮੇਸ਼ਵਰ ਦੇ ਬਚਨਾਂ ਨੂੰ ਸੁਣਨ ਵਾਲੇ ਦੀ ਭਵਿੱਖਬਾਣੀ, ਜੋ ਸਰਵਸ਼ਕਤੀਮਾਨ ਤੋਂ ਇੱਕ ਦਰਸ਼ਨ ਵੇਖਦਾ ਹੈ, ਜਿਹੜਾ ਖੁੱਲ੍ਹੀਆਂ ਅੱਖਾਂ ਨਾਲ ਵੇਖਦਾ ਅਤੇ ਡਿੱਗ ਪੈਦਾ ਹੈ।
5“ਹੇ ਯਾਕੋਬ, ਤੇਰੇ ਤੰਬੂ ਕਿੰਨੇ ਸੋਹਣੇ ਹਨ, ਹੇ ਇਸਰਾਏਲ, ਤੇਰਾ ਵਾਸ ਵੀ!
6“ਉਹ ਘਾਟੀ ਦੇ ਵਾਂਗੂੰ ਫੈਲੇ ਹੋਏ ਹਨ, ਦਰਿਆ ਦੇ ਕੰਢੇ ਦੇ ਬਾਗਾਂ ਵਾਂਗ ਹਨ, ਯਾਹਵੇਹ ਦੁਆਰਾ ਲਾਇਆ ਗਿਆ ਅਗਰ ਦੇ ਰੁੱਖ ਵਾਂਗੂੰ, ਪਾਣੀਆਂ ਦੇ ਕੰਡੇ ਤੇ ਦਿਆਰ ਵਾਂਗ।
7ਉਹਨਾਂ ਦੀਆਂ ਬਾਲਟੀਆਂ ਵਿੱਚੋਂ ਪਾਣੀ ਵਹਿ ਜਾਵੇਗਾ। ਉਹਨਾਂ ਦਾ ਬੀਜ ਭਰਪੂਰ ਪਾਣੀਆਂ ਵਿੱਚ ਹੋਵੇਗਾ। “ਉਹਨਾਂ ਦਾ ਰਾਜਾ ਅਗਾਗ ਨਾਲੋਂ ਵੱਡਾ ਹੋਵੇਗਾ। ਉਹਨਾਂ ਦਾ ਰਾਜ ਉੱਚਾ ਕੀਤਾ ਜਾਵੇਗਾ।