ਗਿਣਤੀ 24

ਪਰਮੇਸ਼ਵਰ ਦੇ ਬਚਨਾਂ ਨੂੰ ਸੁਣਨ ਵਾਲੇ ਦੀ ਭਵਿੱਖਬਾਣੀ, ਜੋ ਸਰਵਸ਼ਕਤੀਮਾਨ ਤੋਂ ਇੱਕ ਦਰਸ਼ਨ ਵੇਖਦਾ ਹੈ, ਜਿਹੜਾ ਖੁੱਲ੍ਹੀਆਂ ਅੱਖਾਂ ਨਾਲ ਵੇਖਦਾ ਅਤੇ ਡਿੱਗ ਪੈਦਾ ਹੈ।

Numbers 24:4 (UKJV) He has said, which heard the words of God, which saw the vision of the Almighty, falling into a trance, but having his eyes open:

2ਜਦੋਂ ਬਿਲਆਮ ਨੇ ਬਾਹਰ ਨਿਗਾਹ ਮਾਰ ਕੇ ਇਸਰਾਏਲ ਨੂੰ ਗੋਤ ਅਨੁਸਾਰ ਡੇਰੇ ਲਾਏ ਹੋਏ ਵੇਖਿਆ ਤਾਂ ਪਰਮੇਸ਼ਵਰ ਦਾ ਆਤਮਾ ਉਸ ਉੱਤੇ ਆਇਆ।

3ਅਤੇ ਉਸਨੇ ਆਪਣਾ ਸੰਦੇਸ਼ ਸੁਣਾਇਆ: “ਬਓਰ ਦੇ ਪੁੱਤਰ ਬਿਲਆਮ ਦੀ ਭਵਿੱਖਬਾਣੀ, ਉਸ ਦੀ ਭਵਿੱਖਬਾਣੀ ਜਿਸ ਦੀ ਅੱਖ ਸਾਫ਼ ਵੇਖਦੀ ਹੈ,

4ਪਰਮੇਸ਼ਵਰ ਦੇ ਬਚਨਾਂ ਨੂੰ ਸੁਣਨ ਵਾਲੇ ਦੀ ਭਵਿੱਖਬਾਣੀ, ਜੋ ਸਰਵਸ਼ਕਤੀਮਾਨ ਤੋਂ ਇੱਕ ਦਰਸ਼ਨ ਵੇਖਦਾ ਹੈ, ਜਿਹੜਾ ਖੁੱਲ੍ਹੀਆਂ ਅੱਖਾਂ ਨਾਲ ਵੇਖਦਾ ਅਤੇ ਡਿੱਗ ਪੈਦਾ ਹੈ।

5“ਹੇ ਯਾਕੋਬ, ਤੇਰੇ ਤੰਬੂ ਕਿੰਨੇ ਸੋਹਣੇ ਹਨ, ਹੇ ਇਸਰਾਏਲ, ਤੇਰਾ ਵਾਸ ਵੀ!

6“ਉਹ ਘਾਟੀ ਦੇ ਵਾਂਗੂੰ ਫੈਲੇ ਹੋਏ ਹਨ, ਦਰਿਆ ਦੇ ਕੰਢੇ ਦੇ ਬਾਗਾਂ ਵਾਂਗ ਹਨ, ਯਾਹਵੇਹ ਦੁਆਰਾ ਲਾਇਆ ਗਿਆ ਅਗਰ ਦੇ ਰੁੱਖ ਵਾਂਗੂੰ, ਪਾਣੀਆਂ ਦੇ ਕੰਡੇ ਤੇ ਦਿਆਰ ਵਾਂਗ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.