16ਉਸ ਵਿਅਕਤੀ ਦੀ ਭਵਿੱਖਬਾਣੀ ਜੋ ਸੁਣਦਾ ਹੈ। ਪਰਮੇਸ਼ਵਰ ਦੇ ਬਚਨ, ਜਿਸ ਨੂੰ ਅੱਤ ਮਹਾਨ ਤੋਂ ਗਿਆਨ ਹੈ, ਜੋ ਸਰਵਸ਼ਕਤੀਮਾਨ ਤੋਂ ਦਰਸ਼ਨ ਵੇਖਦਾ ਹੈ, ਜੋ ਮੱਥਾ ਟੇਕਦਾ ਹੈ ਅਤੇ ਜਿਸ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ:
17“ਮੈਂ ਉਸਨੂੰ ਵੇਖਦਾ ਹਾਂ, ਪਰ ਹੁਣ ਨਹੀਂ; ਮੈਂ ਉਸ ਨੂੰ ਤੱਕਦਾ ਹਾਂ, ਪਰ ਨੇੜਿਓ ਨਹੀਂ। ਯਾਕੋਬ ਵਿੱਚੋਂ ਇੱਕ ਤਾਰਾ ਨਿੱਕਲੇਗਾ। ਅਤੇ ਇਸਰਾਏਲ ਤੋਂ ਇੱਕ ਰਾਜ ਉੱਠੇਗਾ। ਉਹ ਮੋਆਬ ਦੇ ਮੱਥੇ ਨੂੰ ਚੂਰ-ਚੂਰ ਕਰ ਦੇਵੇਗਾ, ਸ਼ੈਥ ਦੇ ਸਾਰੇ ਲੋਕਾਂ ਦੀਆਂ ਖੋਪੜੀਆਂ ਭੰਨ ਸੁੱਟੇਗਾ।
18ਅਦੋਮ ਨੂੰ ਜਿੱਤ ਲਿਆ ਜਾਵੇਗਾ, ਉਸ ਦੇ ਦੁਸ਼ਮਣ ਸੇਈਰ ਨੂੰ ਜਿੱਤ ਲਿਆ ਜਾਵੇਗਾ, ਪਰ ਇਸਰਾਏਲ ਮਜ਼ਬੂਤ ਹੋਵੇਗਾ।
19ਇੱਕ ਹਾਕਮ ਯਾਕੋਬ ਵਿੱਚੋਂ ਬਾਹਰ ਆਵੇਗਾ ਅਤੇ ਸ਼ਹਿਰ ਦੇ ਬਚੇ ਹੋਏ ਲੋਕਾਂ ਨੂੰ ਤਬਾਹ ਕਰ ਦੇਵੇਗਾ।”
20ਤਦ ਬਿਲਆਮ ਨੇ ਅਮਾਲੇਕ ਨੂੰ ਵੇਖਿਆ ਅਤੇ ਆਪਣਾ ਸੰਦੇਸ਼ ਸੁਣਾਇਆ: “ਅਮਾਲੇਕ ਕੌਮਾਂ ਵਿੱਚ ਸਭ ਤੋਂ ਪਹਿਲਾਂ ਸੀ, ਪਰ ਉਸ ਦਾ ਅੰਤ ਪੂਰੀ ਤਰ੍ਹਾਂ ਨਸ਼ਟ ਹੀ ਹੋਣਾ ਹੈ।”